Close
Menu

3 ਦਿਨਾਂ ਦਾ ਲੋਕਡਾਊਨ, 25 ਲੱਖ ਲੋਕ ਹੋਣਗੇ ਘਰਾਂ ‘ਚ ਕੈਦ

-- 20 March,2015

ਫ੍ਰੀਟਾਊਨ— ਇਬੋਲਾ ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੱਖਣੀ ਅਫਰੀਕੀ ਦੇਸ਼ ਸਿਏਰਾ ਲਿਓਨ ਨੇ ਵੀਰਵਾਰ ਨੂੰ ਇਕ ਵਾਰ ਫਿਰ ਤਿੰਨ ਦਿਨਾਂ ਦੇ ਲੋਕਡਾਊਨ ਦਾ ਐਲਾਨ ਕੀਤਾ। ਇਹ ਹੁਕਮ ਦੇਸ਼ ਦੀ ਰਾਜਧਾਨੀ ਅਤੇ ਉੱਤਰੀ ਹਿੱਸਿਆਂ ‘ਚ ਰਹਿਣ ਵਾਲੀ ਜਨਤਾ ‘ਤੇ ਲਾਗੂ ਹੋਵੇਗਾ। ਮਤਲਬ, ਇਥੋਂ ਦੇ ਕਰੀਬ 25 ਲੱਖ ਲੋਕਾਂ ਨੂੰ ਤਿੰਨ ਦਿਨਾਂ ਤੱਕ ਘਰਾਂ ‘ਚ ਕੈਦ ਹੋ ਕੇ ਰਹਿਣਾ ਪਵੇਗਾ। ਇਸ ਤੋਂ ਪਹਿਲਾਂ 2014 ਦੇ ਸਤੰਬਰ ਮਹੀਨੇ ‘ਚ ਅਜਿਹਾ ਕੀਤਾ ਗਿਆ ਸੀ।
ਦੇਸ਼ ਦੇ ਨੈਸ਼ਨਲ ਰਿਸਪਾਂਸ ਸੈਂਟਰ ਦੇ ਪ੍ਰਮੁੱਖ ਪਾਲੋ ਕੋਨਟੇਹ ਨੇ ਕਿਹਾ ਕਿ ਇਹ ਲੋਕਡਾਊਨ 27 ਤੋਂ 29 ਮਾਰਚ ਤੱਕ ਪ੍ਰਭਾਵੀ ਹੋਵੇਗਾ। ਪਿਛਲੇ ਇਕ ਸਾਲ ਦੌਰਾਨ ਸਿਏਰਾ ਲਿਓਨ, ਲਾਈਬੇਰੀਆ ਅਤੇ ਗੁਆਨਾ ‘ਚ ਇਬੋਲਾ ਨਾਲ ਘੱਟੋ-ਘੱਟ 10,000 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ, ਹਾਲ ਦੇ ਹਫਤੇ ‘ਚ ਇਸ ਮਾਮਲੇ ‘ਚ ਕਮੀ ਦਰਜ ਕੀਤੀ ਗਈ ਹੈ।
ਮਾਰਚ ਦੀ ਸ਼ੁਰੂਆਤ ‘ਚ ਸਿਏਰਾ ਲਿਓਨ ਦੇ ਉਪ ਰਾਸ਼ਟਰਪਤੀ ਸੈਮੁਅਲ ਸੈਮ ਸੁਮਾਨਾ ਨੇ ਇਬੋਲਾ ਨਾਲ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਮੌਤ ਤੋਂ ਬਾਅਦ ਬਚਾਅ ਦੇ ਤੌਰ ‘ਤੇ ਖੁਦ ਨੂੰ ਵੀ ਦੂਜਿਆਂ ਤੋਂ ਵੱਖ ਕਰ ਲਿਆ। ਉਦੋਂ ਉਨ੍ਹਾਂ ਕਿਹਾ ਕਿ ਮੈਂ ਪੂਰੀ ਤਰ੍ਹਾਂ ਠੀਕ ਹਾਂ। ਕਿਸੇ ਤਰ੍ਹਾਂ ਦੀ ਬੀਮਾਰੀ ਦੇ ਅਜੇ ਸੰਕੇਤ ਨਹੀਂ ਹਨ। ਫਿਰ ਵੀ ਮੈਂ ਖੁਦ ਨੂੰ ਦੂਜਿਆਂ ਤੋਂ ਵੱਖ ਕਰ ਰਿਹਾ ਹਾਂ।

Facebook Comment
Project by : XtremeStudioz