Close
Menu

3 ਵਜੇ ਯਾਕੂਬ ਨੂੰ ਉਠਾਇਆ ਗਿਆ , 6 ਵਜੇ ਗੁਨਾਹ ਦੱਸੇ ਗਏ

-- 30 July,2015

ਨਵੀਂ ਦਿੱਲੀ ,30 ਜੁਲਾਈ – ਯਾਕੂਬ ਮੈਨਨ ਨੂੰ ਫਾਂਸੀ ਤੈਅ ਹੁੰਦੇ ਹੀ ਪਰਿਵਾਰ ਵਾਲਿਆਂ ਨੇ ਘਰ ‘ਚ ਧਾਰਮਿਕ ਵਿਧੀ ਸ਼ੁਰੂ ਕਰ ਦਿੱਤੀ ਸੀ । ਪੁਲਿਸ ਪਰਿਵਾਰ ਵਾਲਿਆਂ ਨੂੰ ਯਾਕੂਬ ਦੀ ਲਾਸ਼ ਸੌਂਪੇਗੀ । ਨਾਗਪੁਰ ਤੋਂ 11 ਵਜੇ ਦੀ ਫਲਾਈਟ ਬੁੱਕ ਹੈ । ਇਸ ‘ਚ ਯਾਕੂਬ ਲਿਜਾਇਆ ਜਾਵੇਗਾ । ਫਾਂਸੀ ਦੌਰਾਨ ਜੇਲ੍ਹ ਆਈ ਜੀ , ਜੇਲਰ , ਮਜਿਸਟਰੇਟ , ਡਾਕਟਰ , ਜੱਲਾਦ ਦੇ ਇਲਾਵਾ ਦੋ ਗਵਾਹ , ਦੋ ਕਾਂਸਟੇਬਲ ਉੱਥੇ ਮੌਜੂਦ ਸਨ । ਸਾਰੇ ਜੇਲ੍ਹ ਸਟਾਫ਼ ਨੂੰ ਆਪਣਾ ਮੋਬਾਈਲ ਜਮਾਂ ਕਰਨ ਨੂੰ ਕਹਿ ਦਿੱਤਾ ਗਿਆ ਸੀ । 3 ਵਜੇ ਯਾਕੂਬ ਨੂੰ ਉਠਾਇਆ ਗਿਆ, 6 ਵਜੇ ਉਸ ਦੇ ਗੁਨਾਹ ਦੱਸੇ ਗਏ । ਦਿੱਲੀ ‘ਚ ਯਾਕੂਬ ਦੀ ਫਾਂਸੀ ਨੂੰ ਲੈ ਕੇ ਬਹਿਸ ਜਾਰੀ ਸੀ , ਉੱਧਰ ਨਾਗਪੁਰ ਜੇਲ੍ਹ ‘ਚ ਯਾਕੂਬ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਸੀ । 4 . 30 ਵਜੇ ਬੈਰਕ ਚੋਂ ਬਾਹਰ ਕੱਢਿਆ ਗਿਆ 5 ਵਜੇ ਫ਼ੈਸਲਾ ਆਉਣ ਦੇ ਬਾਅਦ ਉਸ ਦੇ ਸਾਰੇ ਗੁਨਾਹ ਦੱਸੇ ਗਏ । 6 . 15 ਦੇ ਬਾਅਦ ਉਸ ਨੂੰ ਦੱਸਿਆ ਗਿਆ ਕਿ ਤੁਹਾਨੂੰ ਕਿਨ੍ਹਾਂ ਗੁਨਾਹਾਂ ਦੇ ਤਹਿਤ ਫਾਂਸੀ ਹੋ ਰਹੀ ਹੈ । 6 . 35 ‘ਤੇ ਯਾਕੂਬ ਮੈਮਨ ਨੂੰ ਫਾਂਸੀ ਦੇ ਦਿੱਤੀ ਗਈ।

Facebook Comment
Project by : XtremeStudioz