Close
Menu

30ਵੇਂ ਜਨਮ ਦਿਨ ਮੌਕੇ ‘ਤੇ ਕੰਗਣਾ ਨੇ ਖੁਦ ਨੂੰ ਦਿੱਤਾ 30 ਕਰੋੜ ਦਾ ਤੋਹਫਾ

-- 24 March,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਕੰਗਣਾ ਰਣੌਤ ਨੇ 23 ਮਾਰਚ ਨੂੰ ਆਪਣਾ 30ਵਾ ਜਨਮਦਿਨ ਮਨਾਇਆ ਸੀ। ਇਸ ਜਨਮਦਿਨ ਦੇ ਮੌਕੇ  ‘ਤੇ ਉਹ ਆਪਣੇ ਪਰਿਵਾਰ ਨਾਲ ਵੈਸ਼ਨੋ ਦੇਵੀ ਗਈ ਸੀ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਆਪ ਨੂੰ ਇਕ ਸ਼ਾਨਦਾਰ ਤੇ ਆਲੀਸ਼ਾਨ ਬੰਗਲਾ ਤੋਹਫੇ ਦੇ ਰੂਪ ‘ਚ ਦਿੱਤਾ। ਕੰਗਣਾ ਦੇ ਨਵੇਂ ਘਰ ਦੀ ਗੱਲ ਕੀਤੀ ਜਾਵੇਤਾਂ ਉਨ੍ਹਾਂ ਦਾ ਇਹ ਬੰਗਲਾ ਸਮੁੰਦਰ ਕਿਨਾਰੇ ਬੀਚ ਤੋਂ ਘੱਟ ਨਹੀਂ ਹੋਵੇਗਾ। ਇਸ ਬੰਗਲੇ ‘ਚ ਕੰਗਣਾ ਨੇ ਸਟੋਨ ਦੀ ਫਲੋਰਿੰਗ ਕਰਵਾਈ ਹੈ ਤੇ ਉਸ ਦੀ ਛੱਤ ਨੂੰ ਚੋਪੜੀ ਵਰਗੀ ਲੁੱਕ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਕੰਗਣਾ ਦਾ ਬੰਗਲਾ ਤਿੰਨ ਮੰਜਿਲੀ ਇਮਾਰਤ ਨਾਲ ਬਣਿਆ ਹੈ ਜਿਸ ‘ਚ ਉਨ੍ਹਾਂ ਦਾ ਪਰਸਨਲ ਆਫਿਸ ਵੀ ਹੋਵੇਗਾ। ਇੰਟੀਰਿਅਰ ਡਿਜਾਈਨਰ ਸ਼ਬਨਮ ਗੁਪਤਾ ਨੇ ਇਸ ਬੰਗਲੇ ਨੂੰ ਆਪਣੇ ਨਾਲ ਡਿਜਾਇਨ ਕੀਤਾ ਹੈ। ਇਸ ਤੋਂ ਇਲਾਵਾ ਕੰਗਣਾ ਫਿਲਮ ਨਿਰਦੇਸ਼ਕ ਵੀ ਬਣਨਾ ਚਾਹੁੰਦੀ ਹੈ। ਨਿਰਦੇਸ਼ਕ ਦੇ ਤੌਰ ‘ਤੇ ਕੰਗਣਾ ਇਕ ਪ੍ਰੋਜੈਕਟ ‘ਤੇ ਕੰਮ ਵੀ ਕਰਨਾ ਚਾਹੁੰਦੀ ਹੈ। ਆਪਣੀ ਫਿਲਮ ‘ਮਣੀਕਰਨਿਕਾ’ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਆਉਣ ਵਾਲੇ ਸਾਲ ‘ਚ ਕੰਗਣਾ ਆਪਣੇ ਨਵੇਂ ਪ੍ਰੋਜੈਕਟ ਬਾਰੇ ਐਲਾਨ ਕਰ ਸਕਦੀ ਹੈ

Facebook Comment
Project by : XtremeStudioz