Close
Menu

ਸਰੀ ਤੋਂ ਲਾਪਤਾ ਹੋਏ ਪੰਜਾਬੀ ਦੀ ਲਾਸ਼ ਮਿਲੀ

-- 26 October,2013

ਸਰੀ ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਸਰੀ ਤੋਂ ਬੀਤੀ ਸੱਤ ਅਕਤੂਬਰ ਨੂੰ ਭੇਦਭਰੀ ਹਾਲਤ ‘ਚ ਲਾਪਤਾ ਹੋਏ ਸ. ਜੋਗਿੰਦਰ ਸਿੰਘ ਮੰਡੇਰ ਦੀ ਲਾਸ਼ ਬਰਾਮਦ ਕੀਤੀ ਗਈ ਹੈ । ਪੁਲਸ ਨੂੰ ਰੇਜ਼ਰ ਦਰਿਆ ‘ਚ ਤੈਰਦੀ ਲਾਸ਼ ਬਾਰੇ ਜਾਣਕਾਰੀ ਮਿਲੀ ਸੀ । ਪਰਿਵਾਰਕ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਇਹ ਲਾਸ਼ ਜੋਗਿੰਦਰ ਸਿੰਘ ਮੰਡੇਰ ਦੀ ਹੈ । ਕੈਨੇਡਾ ਦੇ ਸਰੀ ਸਹਿਰ ‘ਚ ਇੰਡੋ-ਕੈਨੇਡੀਅਨ ਭਾਈਚਾਰੇ ‘ਚ ਜਾਣੇ-ਪਛਾਣੇ ਸ. ਜੋਗਿੰਦਰ ਸਿੰਘ ਮੰਡੇਰ ਸੋਮਵਾਰ ਦੀ ਸਵੇਰੇ ਢਾਈ ਵਜੇ ਬਿਨਾਂ ਕਿਸੇ ਪਰਿਵਾਰਕ ਜੀਅ ਨੂੰ ਦੱਸਿਆਂ ਘਰੋਂ ਚਲੇ ਗਏ ਸਨ । ਦੁਪਿਹਰ ਵੇਲੇ ਉਨ੍ਹਾਂਦੀ ਕਾਰ 176 ਸਟਰੀਟ ‘ਤੇ 104 ਐਵੇਨਿਊ ਦੇ ਨਜ਼ਦੀਕ ਵਗਦੇ ਫਰੇਜ਼ਰ ਦਰਿਆ ਕੋਲ ਖੜ੍ਹੀ ਮਿਲੀ ਸੀ । ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਸਰਗਰਮ ਕਾਰਕੁੰਨ ਸ. ਮੰਡੇਰ ਇੱਕ ਜ਼ਿੰਦਾਦਿਲ ਇਨਸਾਨ ਵਜੋਂ ਜਾਣੇ ਜਾਂਦੇ ਸਨ । ਜੋਗਿੰਦਰ ਸਿੰਘ ਮੰਡੇਰ ਦੀ ਮੌਤ ਦੀ ਖ਼ਬਰ ਨਾਲ ਸਥਾਨਕ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਫੈਲ ਗਈ ਹੈ । ਮੰਡੇਰ ਪਰਿਵਾਰ ਬਹਿਰਾਮ ਨੇੜਲੇ ਦੁਆਬੇ ਦੇ ਮਸ਼ਹੂਰ ਪਿੰਡ ਚੱਕ ਰਾਮੂ ਤੋਂ ਕਈ ਸਾਲ ਪਹਿਲਾਂ ਪਰਵਾਸ ਕਰਕੇ ਕੈਨੇਡਾ ਆਇਆ ਹੈ ।

Facebook Comment
Project by : XtremeStudioz