Close
Menu

463 ਪ੍ਰਵਾਸੀਆਂ ਨੂੰ ਬਿਨਾਂ ਬੱਚਿਆਂ ਦੇ ਅਮਰੀਕਾ ਤੋਂ ਬਾਹਰ ਭੇਜਿਆ ਗਿਆ: ਰਿਪੋਰਟ

-- 25 July,2018

ਵਾਸ਼ਿੰਗਟਨ— ਅਮਰੀਕਾ ‘ਚ ਗੈਰ-ਕਾਨੂੰਨੀ ਰੂਪ ਨਾਲ ਦਾਖਲ ਹੋਏ ਕਰੀਬ 463 ਪ੍ਰਵਾਸੀਆਂ ਨੂੰ ਕਥਿਤ ਰੂਪ ਨਾਲ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਦੇ ਬੱਚੇ ਅਜੇ ਵੀ ਇਥੇ ਦੇ ਆਸ਼ਰਮਾਂ ‘ਚ ਰਹਿ ਰਹੇ ਹਨ। ਇਕ ਮੀਡੀਆ ਰਿਪੋਰਟ ‘ਚ ਇਹ ਗੱਲ ਸਾਹਮਣੇ ਆਈ ਹੈ। ਸੋਮਵਾਰ ਨੂੰ ਹੀ ਟਰੰਪ ਪ੍ਰਸ਼ਾਸਨ ਨੇ ਸੰਘੀ ਅਦਾਲਤ ‘ਚ ਦਾਅਵਾ ਕੀਤਾ ਸੀ ਕਿ 463 ਪਰਿਵਾਰਾਂ ਦੇ ਮਾਮਲੇ ਅਜੇ ਵਿਚਾਰ ਅਧੀਨ ਹਨ। ਨਾਲ ਹੀ 879 ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਬੱਚੇ ਸੌਂਪ ਦਿੱਤੇ ਗਏ ਹਨ ਤੇ 538 ਪਰਿਵਾਰਾਂ ਨੂੰ ਉਨ੍ਹਾਂ ਦੇ ਬੱਚਿਆਂ ਨਾਲ ਮਿਲਾਉਣ ਦੇ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਟਰੰਪ ਪ੍ਰਸ਼ਾਸਨ ਦੇ ਮੁਤਾਬਕ 463 ਪਰਿਵਾਰ ਅਜਿਹੇ ਹਨ, ਜਿਨ੍ਹਾਂ ਦੇ ਰਿਕਾਰਡ ਖਰਾਬ ਹਨ। ਇਸ ਦੇ ਬਾਵਜੂਦ ਉਨ੍ਹਾਂ ਦੇ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਟਰੰਪ ਪ੍ਰਸ਼ਾਸਨ ਨੇ ਇਹ ਵੀ ਮੰਨਿਆ ਸੀ ਕਿ ਇਨ੍ਹਾਂ ‘ਚੋਂ ਕੁਝ ਪਰਿਵਾਰ ਵਾਲੇ ਅਮਰੀਕਾ ‘ਚ ਮੌਜੂਦ ਨਹੀਂ ਹਨ। ਜਦਕਿ ਕੁਝ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ ਤੇ ਕੁਝ ਬੀਮਾਰੀਆਂ ਨਾਲ ਗ੍ਰਸਤ ਹੋਣ ਤੋਂ ਇਲਾਵਾ ਹੋਰ ਮੁੱਦਿਆਂ ਦੇ ਚੱਲਦੇ ਬੱਚਿਆਂ ਨੂੰ ਮਿਲਣ ਦੇ ਲਈ ਅਯੋਗ ਹਨ। ਦੱਸਣਯੋਗ ਹੈ ਕਿ ਪਿਛਲੇ ਹਫਤੇ ਵੀਰਵਾਰ ਨੂੰ ਹੀ ਇਕ ਸੰਘੀ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਪ੍ਰਵਾਸੀ ਪਰਿਵਾਰਾਂ ਨੂੰ ਇਕੱਠਾ ਕੀਤਾ ਜਾਵੇ ਤੇ ਬੱਚਿਆਂ ਨੂੰ ਮਾਂ-ਪਿਓ ਦੇ ਨਾਲ ਹੀ ਰੱਖਿਆ ਜਾਵੇ।

Facebook Comment
Project by : XtremeStudioz