Close
Menu

50 ਖਿਡਾਰੀਆਂ ਦੀ ਖ਼ਾਸ ਸਿਖਲਾਈ ਦੇ ਲਈ ਧਨ ਦਵੇਗਾ ਖੇਡ ਮੰਤਰਾਲਾ

-- 08 August,2013

jitendra_singh_n630

ਨਵੀਂ ਦਿੱਲੀ-8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਖੇਡ ਮੰਤਰਾਲਾ ਨੇ ਸਾਈ ਨੂੰ ਵੱਖ-ਵੱਖ ਖੇਡਾਂ ‘ਚ ਖ਼ਾਸ ਸਿਖਲਾਈ ਦੇਣ ਦੇ ਲਈ 50 ਖਿਡਾਰੀਆਂ ਦੀ ਚੋਣ ਦਾ ਨਿਰਦੇਸ਼ ਦਿੱਤਾ ਹੈ, ਜਿਨ੍ਹਾਂ ਨੂੰ ‘ਰਾਸ਼ਟਰੀ ਖੇਡ ਵਿਕਾਸ ਫ਼ੰਡ 50’ ਦੇ ਤਹਿਤ ਓਲੰਪਿਕ ਵਿਚ ਦੇਸ਼ ਦਾ ਪ੍ਰਦਰਸ਼ਨ ਬਿਹਤਰ ਕਰਨ ਦੇ ਲਈ ਤਿਆਰ ਕੀਤਾ ਜਾਵੇਗਾ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰੀ ਖੇਡ ਵਿਕਾਸ ਫ਼ੰਡ ਨੇ ਐੱਨ. ਐੱਸ. ਡੀ. ਐੱਫ਼. 50 ਯੋਜਨਾ ਦੇ ਤਹਿਤ ਖਿਡਾਰੀਆਂ ਨੂੰ ਖ਼ਾਸ ਸਿਖਲਾਈ ਦਿਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਭਾਰਤੀ ਖੇਡ ਅਥਾਰਿਟੀ ਨੂੰ ਰਾਸ਼ਟਰੀ ਖੇਡ ਮਹਾਸੰਘਾਂ ਨਾਲ ਗੱਲ ਕਰਕੇ ਅਗਸਤ 2013 ਦੇ ਅਖ਼ੀਰ ਤੱਕ ਨਾਵਾਂ ਦੀ ਸੂਚੀ ਭੇਜਣ ਦੇ ਲਈ ਕਿਹਾ ਗਿਆ ਹੈ। ਮੰਤਰਾਲਾ ਨੇ ਕਿਹਾ ਕਿ 2020 ਓਲੰਪਿਕ ਵਿਚ ਤਮਗੇ ਦੀ ਉਮੀਦ ਮੰਨੇ ਜਾ ਰਹੇ ਖਿਡਾਰੀਆਂ ਨੂੰ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਅਜਿਹੇ ਖਿਡਾਰੀ 16 ਤੋਂ 20 ਸਾਲ ਦੀ ਉਮਰ ਦੇ ਹੋਣਗੇ। ਅਜਿਹੇ 50 ਖਿਡਾਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ।

Facebook Comment
Project by : XtremeStudioz