Close
Menu

56 ਇੰਚ ਦੀ ਛਾਤੀ ਹੁਣ ਕਿਥੇ ਹੈ: ਬਾਜਵਾ

-- 08 December,2014

ਚੰਡੀਗੜ•, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਜ਼ੰਮੂ-ਕਸ਼ਮੀਰ ‘ਚ ਵੱਡੇ ਪੱਧਰ ‘ਤੇ ਅੱਤਵਾਦੀ ਹਮਲਿਆਂ ਦੀ ਜ਼ੋਰਦਾਰ ਨਿੰਦਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਉਨ•ਾਂ 56 ਇੰਚ ਦੀ ਛਾਤੀ ਹੁਣ ਕਿਥੇ ਹੈ, ਜਿਸਨੂੰ ਉਹ ਲੋਕ ਸਭਾ ਚੋਣ ਪ੍ਰਚਾਰ ਦੌਰਾਨ ਯੂ.ਪੀ.ਏ ਦੀ ਸੀਮਾ ਰੇਖਾ ‘ਤੇ ਅੱਤਵਾਦੀ ਹਮਲਿਆਂ ਪ੍ਰਤੀ ਨਰਮੀ ਨੂੰ ਤਾਹਣਾ ਮਾਰਨ ਤੇ ਮਜ਼ਾਕ ਉਡਾਉਣ ਲਈ ਠੋਕਦੇ ਸਨ।

ਉਨ•ਾਂ ਨੇ ਮੋਦੀ ਨੂੰ ਪਾਕਿਸਤਾਨ ਨਾਲ ਸਬੰਧਾਂ ਤੇ ਅੱਤਵਾਦੀ ਹਮਲਿਆਂ ਬਾਰੇ ਉਨ•ਾਂ ਦੇ ਭੜਕਾਊ ਚਿਕਨ ਬਿਰਯਾਨੀ ਤੇ ਛੱਪਨ ਇੰਚ ਕੀ ਛਾਤੀ ਦੇ ਬਿਆਨਾਂ ਦੀ ਯਾਦ ਦਿਲਾਈ ਹੈ। ਇਥੋਂ ਤੱਕ ਕਿ ਸੀਨੀਅਰ ਭਾਜਪਾ ਆਗੂ ਤੇ ਹੁਣ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ ਸਰਕਾਰ ‘ਤੇ ਜ਼ੰਮੂ ਕਸ਼ਮੀਰ ‘ਚ ਬਾਰਡਰ ਨਾਲ ਲੱਗਦੇ ਖੇਤਰਾਂ ‘ਚ ਅੱਤਵਾਦੀ ਹਮਲਿਆਂ ਪ੍ਰਤੀ ਨਰਮੀ ਤੇ ਕਾਇਰਤਾਪੂਰਨ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦੀ ਸਨ।

ਉਨ•ਾਂ ਨੇ ਕਿਹਾ ਕਿ ਤੁਹਾਡੀ ਇਕ ਫੌਜ਼ੀ ਠਿਕਾਨੇ ਸਮੇਤ ਬੀਤੇ ਦਿਨੀਂ ਹੋਏ ਅੱਤਵਾਦੀ ਹਮਲਿਆਂ ‘ਤੇ ਚੁੱਪੀ ਕਈ ਸਵਾਲ ਖੜ•ੇ ਕਰਦੀ ਹੈ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਚੋਣ ਪ੍ਰਚਾਰ ਦੌਰਾਨ ਦਿੱਤੇ ਬਿਆਨਾਂ ਮੁਤਾਬਿਕ ਤੁਹਾਡੀ ਇਸ ਸਬੰਧੀ ਕੀ ਨੀਤੀ ਹੈ। ਤੁਹਾਡੇ ਸ਼ਾਸਨ ਦੌਰਾਨ ਹੀ ਅਜਿਹੀਆਂ ਗੰਭੀਰ ਘਟਨਾਵਾਂ ਵਾਪਰ ਰਹੀਆਂ ਹਨ।

ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਜ਼ੋਰ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਐਨ.ਡੀ.ਏ ਸਰਕਾਰ ਵੇਲੇ ਹੀ ਪਾਰਲੀਮੈਂਟ ‘ਤੇ ਹਮਲਾ ਹੋਇਆ ਸੀ। ਐਨ.ਡੀ.ਏ ਸ਼ਾਸਨ ਵੇਲੇ ਹੀ ਕਾਰਗਿਲ ਦੀਆਂ ਪਹਾੜੀਆਂ ‘ਤੇ ਦੁਸ਼ਮਣ ਨੇ ਕਬਜ਼ਾ ਕਰਕੇ ਲੜਾਈ ਵਰਗੇ ਹਾਲਾਤ ਬਣਾ ਦਿੱਤੇ ਸਨ। ਭਾਜਪਾ ਅਗਵਾਈ ਐਨ.ਡੀ.ਏ ਸਰਕਾਰ ਨੇ ਕੰਧਾਰ ‘ਚ ਪਾਕਿਸਤਾਨ ਅਧਾਰਿਤ ਅੱਤਵਾਦੀਆਂ ਸਾਹਮਣੇ ਗੋਡੇ ਟੇਕੇ ਸਨ। ਹੁਣ ਇਕ ਵਾਰ ਫਿਰ ਤੋਂ ਵੱਡੇ ਅੱਤਵਾਦੀ ਹਮਲੇ ਵਾਪਰੇ ਹਨ। ਹੁਣ ਮੋਦੀ ਸਰਕਾਰ ਨੂੰ ਅੱਤਵਾਦ ਪ੍ਰਤੀ ਆਪਣੀ ਨੀਤੀ ਸਾਹਮਣੇ ਰੱਖਣੀ ਚਾਹੀਦੀ ਹੈ, ਜਿਸ ਬਾਰੇ ਚੋਣ ਪ੍ਰਚਾਰ ਦੌਰਾਨ ਬਹੁਤ ਗਰਮ ਰਵੱਈਆ ਦਿਖਾ ਰਹੇ ਸਨ।

ਬਾਜਵਾ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਾਂਗਰਸ ਅਗਵਾਈ ਵਾਲੀ ਯੂ.ਪੀ.ਏ ਸਰਕਾਰ ਨੇ ਆਪਣੇ ਗੁਆਂਢੀਆਂ ਪ੍ਰਤੀ ਸਮਝਦਾਰ ਰਵੱਈਆ ਅਪਣਾਇਆ ਸੀ, ਪਰ ਉਦੋਂ ਭਾਜਪਾ ਵਰਗੀਆਂ ਪਾਰਟੀਆਂ ਆਪਣੇ ਛੋਟੇ ਹਿੱਤਾਂ ਲਈ ਹਰੇਕ ਪੱਧਰ ਤੇ ਹਰੇਕ ਮੌਕੇ ‘ਤੇ ਹਾਲਾਤਾਂ ਨਾਲ ਨਿਪਟਣ ਦਾ ਵਿਰੋਧ ਕਰਦੀਆਂ ਸਨ। ਮੋਦੀ ਨੇ ਚੋਣਾਂ ਜਿੱਤਣ ਲਈ ਸ਼ਬਦਾਂ ਦੀ ਖੇਡ ਦਾ ਇਸਤੇਮਾਲ ਕੀਤਾ ਤੇ ਹੁਣ ਦੇਸ਼ ਇਨ•ਾਂ ਹਾਲਾਤਾਂ ‘ਚ ਹੈ।

ਮੋਦੀ ਨੇ ਜ਼ਿਆਦਾਤਰ ਨੀਤੀਆਂ ‘ਤੇ ਯੂ ਟਰਨ ਲੈ ਲਿਆ ਹੈ ਤੇ ਉਨ•ਾਂ ਦੀ ਸਰਕਾਰ ਨੇ ਯੂ ਟਰਨ ਸਰਕਾਰ ਦਾ ਇਕ ਨਾਂ ਹਾਸਿਲ ਕੀਤਾ ਹੈ, ਜਿਸ ਕੋਲ ਅਸਲੀ ਸੋਚ ਦੀ ਘਾਟ ਹੈ। ਉਨ•ਾਂ ਨੇ ਕਿਹਾ ਕਿ ਜ਼ਲਦੀ ਹੀ ਮੋਦੀ ਸਮਝਣਗੇ ਕਿ ਯੂ.ਪੀ.ਏ ਵੱਲੋਂ ਆਪਣੇ ਗੁਆਂਢੀਆਂ ਪ੍ਰਤੀ ਅਪਣਾਈ ਨੀਤੀ ਲੰਬੇ ਸਮੇਂ ਤੱਕ ਨਤੀਜੇ ਲਿਆ ਸਕਦੀ ਸੀ। ਅਜਿਹੇ ‘ਚ ਇਕ ਹੋਰ ਯੂ ਟਰਨ ਲਏ ਜਾਣ ਦੀ ਲੋੜ ਹੈ।

Facebook Comment
Project by : XtremeStudioz