Close
Menu

6 ਦੇਸ਼ਾਂ ਨੂੰ ਓਲੰਪਿਕ ਬੈਨ ਦੀ ਚਿਤਾਵਨੀ

-- 15 May,2015

ਮੋਂਟ੍ਰਿਅਲ¸ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਉਤਰ ਕੋਰੀਆ ਤੇ ਅਲ ਸਲਵਾਡੋਰ ਸਮੇਤ 6 ਦੇਸ਼ਾਂ ‘ਤੇ ਕਾਰਵਾਈ ਕਰ ਸਕਦਾ ਹੈ, ਜਿਸ ਤੋਂ ਬਾਅਦ ਇਨ੍ਹਾਂ ਦੇਸ਼ਾਂ ਨੂੰ ਓਲੰਪਿਕ ਸਮੇਤ ਸਾਰੀਆਂ ਵੱਡੀ ਵਿਸ਼ਵ ਪੱਧਰੀ ਖੇਡਾਂ ਵਿਚ ਹਿੱਸਾ ਲੈਣ ‘ਤੇ ਪਾਬੰਦੀ ਲਾਈ ਜਾ ਸਕਦੀ ਹੈ।
ਉਤਰ ਕੋਰੀਆ, ਅਲ ਸਲਵਾਡੋਰ, ਗੁਏਨਾ-ਬਿਸਾਓ, ਹੈਤੀ, ਸਿਏਰਾ ਲਿਓਨ ਤੇ ਵਰਜਿਨ ਦੀਪ (ਅਮਰੀਕਾ) ਦੇਸ਼ਾਂ ਨੂੰ ਵਾਡਾ ਨੇ ਪਹਿਲਾਂ ਚਿਤਵਾਨੀ ਵੀ ਜਾਰੀ ਕੀਤੀ ਸੀ ਪਰ ਵਾਡਾ ਦੇ ਖੇਡ ਜ਼ਾਬਤੇ ਤੇ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਵਿਸ਼ਵ ਪੱਧਰੀ ਸੰਸਥਾ ਇਨ੍ਹਾਂ ‘ਤੇ ਪਾਬੰਦੀ ਲਗਾ ਸਕਦੀ ਹੈ।
ਦਰਅਸਲ ਇਨ੍ਹਾਂ ਦੇਸ਼ਾਂ ਨੇ ਵਾਡਾ ਦੇ ਨਵੇਂ ਖੇਡ ਜ਼ਾਬਤੇ ਲਈ ਮਸੌਦਾ ਤਿਆਰ ਕਰਨ ਦੀ ਪ੍ਰਕਿਰਿਆ ਤੇ ਆਪਣੇ ਦੇਸ਼ ਵਿਚ ਨਵੇਂ ਨਿਯਮਾਂ ਨੂੰ ਲਾਗੂ ਕਰਨ ਦੇ ਸੰਬੰਧ ਵਿਚ ਵਾਡਾ ਨੂੰ ਕੋਈ ਜਾਣਕਾਰੀ ਉਪਲੱਬਧ ਨਹੀਂ ਕਰਵਾਈ, ਜਦਕਿ ਇਸ ਸੰਬੰਧ ਵਿਚ ਵਾਡਾ ਨੇ ਉਨ੍ਹਾਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ।

Facebook Comment
Project by : XtremeStudioz