Close
Menu

7 ਤੋਂ 9 ਦਸੰਬਰ ਨੂੰ ਹੋਵੇਗਾ ਦੂਜਾ ਮਿਲਟਰੀ ਸਾਹਿਤ ਮੇਲਾ

-- 25 September,2018

ਚੰਡੀਗੜ, 25 ਸਤੰਬਰ:

ਦੂਜਾ ਪੰਜਾਬ ਮਿਲਟਰੀ ਸਾਹਿਤ ਮੇਲਾ 7 ਦਸੰਬਰ ਤੋਂ 9 ਦਸੰਬਰ, 2018 ਨੂੰ ਹੋਵੇਗਾ ਜਿਸ ਵਿੱਚ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਹੋਵੇਗੀ। 

ਇਸ ਬਾਰੇ ਫੈਸਲਾ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਸੇਵਾ-ਮੁਕਤ) ਟੀ.ਐਸ. ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਹੋਇਆ।

ਸ੍ਰੀ ਸ਼ੇਰਗਿੱਲ ਨੇ ਇਨਾਂ ਸਾਰੇ ਪ੍ਰਸਤਾਵਿਤ ਸਮਾਗਮਾਂ ਵਿੱਚ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਹੋਣ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਉਨਾਂ ਨੂੰ ਹਥਿਆਰਬੰਦ ਸੈਨਾਵਾਂ ਦੀਆਂ ਮਹਾਨ ਕੁਰਬਾਨੀਆਂ ਬਾਰੇ ਜਾਣੂੰ ਕਰਵਾਉਣ ਦੇ ਨਾਲ-ਨਾਲ ਸੈਨਾ ਵਿੱਚ ਭਰਤੀ ਹੋਣ ਲਈ ਵੀ ਉਤਸ਼ਾਹਤ ਕੀਤਾ ਜਾ ਸਕੇ। ਉਨਾਂ ਆਖਿਆ ਕਿ ਅਜਿਹੇ ਮੇਲੇ ਦਾ ਮਕਸਦ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਦੇ ਨਾਲ ਉਨਾਂ ਨੂੰ ਪੰਜਾਬ ਦੇ ਅਮੀਰ ਫੌਜੀ ਇਤਿਹਾਸ ਤੋਂ ਵੀ ਜਾਣੂੰ ਕਰਵਾਉਣਾ ਹੈ। ਉਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਫੌਜੀ ਇਤਿਹਾਸਕਾਰ ਹਨ, ਨੇ ਨੌਜਵਾਨਾਂ ’ਤੇ ਕੇਂਦਰਿਤ ਹੁੰਦਿਆਂ ਇਸ ਸਮਾਗਮ ਦਾ ਮੁੱਢ ਬਨਿਆ।

ਇਸ ਮਹਾਨ ਉਪਰਾਲੇ ਦਾ ਸਿਹਰਾ ਪੰਜਾਬ ਦੇ ਰਾਜਪਾਲ ਤੇ ਯੂ.ਟੀ ਦੇ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਦਿੰਦਿਆ ਲੈਫਟੀਨੈਂਟ ਸ਼ੇਰਗਿੱਲ ਨੇ ਆਖਿਆ ਕਿ ਮੁੱਖ ਮੰਤਰੀ ਦੀ ਤੀਬਰ ਇੱਛਾ ਹੈ ਕਿ ਇਸ ਸਮਾਰੋਹ ਦਾ ਉਦੇਸ਼ ਲੋਕਾਂ ਖਾਸਕਰ ਨੌਜਵਾਨ ਪੀੜੀ ਨੂੰ ਫੌਜੀ ਇਤਿਹਾਸ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਉਣ ਹੋਣਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਨਿਵੇਕਲੇ ਸਮਾਗਮ ਵਿੱਚ ਮੁਲਕ ਦੇ ਵੱਖ ਵੱਖ ਹਿੱਸਿਆਂ ਤੋਂ ਫੌਜ ਦੇ ਉੱਚ ਕੋਟੀ ਦੇ ਚਿੰਤਕ, ਲੇਖਕ, ਇਤਿਹਾਸਕਾਰ ਅਤੇ ਰੱਖਿਆ ਮਾਹਿਰਾਂ ਦੇ ਸ਼ਾਮਲ ਹੋਣ ਦੀ ਆਸ ਹੈ। 

ਇਸ ਸਮਾਰੋਹ ਦੇ ਵੇਰਵਿਆਂ ਦਾ ਜ਼ਿਕਰ ਕਰਦਿਆਂ ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਦੱਸਿਆ ਕਿ ਮੁੱਖ ਮਮਾਗਮ 7 ਤੋਂ 9 ਦਸੰਬਰ, 2018 ਲਈ ਤੈਅ ਹੈ ਜਦਕਿ ਇਸ ਤੋਂ ਪਹਿਲਾਂ ਚੰਡੀਗੜ ਤੇ ਪਟਿਆਲਾ ਵਿੱਚ ਇਸੇ ਲੜੀ ਤਹਿਤ ਹੀ ਕੁਝ ਗਤੀਵਿਧਿਆਂ ਕਰਵਾਈਆਂ ਜਾਣਗੀਆਂ। ਇਨਾਂ ਗਤੀਵਿਧਿਆਂ ਤਹਿਤ ਪਟਿਆਲਾ ਵਿਖੇ 26 ਅਕਤੂਬਰ ਤੋ 28 ਅਕਤੂਬਰ ਤੱਕ ਪੋਲੋ ਮੈਚ, ਪੈਰਾ ਡਰਾਪ ਪ੍ਰਦਰਸ਼ਨੀ, ਨਿਸ਼ਾਨੇਬਾਜ਼ੀ ਅਤੇ ਤੀਰਅੰਦਾਜ਼ੀ ਦੇ ਮੁਕਾਬਲੇ ਹੋਣਗੇ। 

ਮੁੱਖ ਸਮਾਗਮ ਤੋਂ ਪਹਿਲਾਂ ਚੰਡੀਗੜ ਵਿੱਚ ਵੀ 27 ਤੋ 28 ਅਕਤੂਬਰ ਨੂੰ ਬੱਚਿਆਂ ਦੇ ਫੌਜ ਦੇ ਵਿਸ਼ੇ ’ਤੇ ਚਿੱਤਰ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰਾਂ 3 ਤੋਂ 4 ਨਵੰਬਰ ਨੂੰ ਸਾਈਕਲੋਥੋਨ ਅਤੇ ਮੈਰਾਥਨ (ਮਹਿਲਾਵਾਂ) ਦੀ ਸਰਗਰਮੀ ਹੋਵੇਗੀ। ਇਸੇ ਤਰਾਂ 10 ਤੇ 11 ਨਵੰਬਰ ਨੂੰ ਆਫ ਰੋਡ 44 ਜੀਪ ਦੀ ਪੇਸ਼ਕਾਰੀ, 24 ਨਵੰਬਰ ਨੂੰ ਬਰਡਿੰਗ ਰੈਲੀ, 17 ਤੇ 18 ਨਵੰਬਰ ਨੂੰ ਕਮਬੈਟ ਐਪੀਸੋਡ ਅਤੇ ਕਲਾ ਤੇ ਚਿੱਤਰ ਪ੍ਰਦਰਸ਼ਨੀ, 19 ਨਵੰਬਰ ਅਤੇ 3 ਦਸੰਬਰ ਨੂੰ ਗੋਲਫ ਟੂਰਨਾਮੈਂਟ, 30 ਨਵੰਬਰ ਤੋਂ 1 ਦਸੰਬਰ ਤੱਕ ਪੈਰਾਮੋਟਰ  ਪੇਸ਼ਕਾਰੀ, 30 ਨਵੰਬਰ ਨੂੰ ਹਵਾਈ ਸੈਨਾ ਅਤੇ ਸਕਾਈ ਡਾਈਵਿੰਗ ਦੀ ਪੇਸ਼ਕਾਰੀ, 30 ਅਤੇ 1 ਦਸੰਬਰ ਨੂੰ ਇਕੂਏਸ਼ਨ ਟੈਟੂ ਅਤੇ ਸਾਰਾਗੜੀ ਲਾਈਟ ਐਂਡ ਸਾੳੂਂਡ ਦੀ ਪੇਸ਼ਕਾਰੀ, ਫੌਜ ਦੇ ਹਥਿਆਰਾਂ ਦੀ ਪ੍ਰਦਰਸ਼ਨੀ ਅਤੇ 2 ਦਸੰਬਰ ਨੂੰ ‘ਬਰੇਵ-ਹਾਰਟਜ਼ ਰਾਈਡ’ ਹੋਵੇਗੀ। 

ਇਸ ਮੌਕੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਸਕੱਤਰ ਵਿਕਾਸ ਪ੍ਰਤਾਪ, ਵਿਸ਼ੇਸ਼ ਸਕੱਤਰ ਸਕੂਲ ਸਿੱਖਿਆ ਮਨਵੇਸ਼ ਸਿੰਘ ਸਿੱਧੂ, ਵਧੀਕ ਸਕੱਤਰ ਰੱਖਿਆ ਸੇਵਾਵਾਂ ਭਲਾਈ ਮਨੀਸ਼ ਕੁਮਾਰ, ਡਾਇਰੈਕਟਰ ਸੱਭਿਆਚਾਰਕ ਮਾਮਲੇ ਐਮ.ਐਸ. ਜੱਗੀ, ਡਾਇਰੈਕਟਰ ਵਾਈ.ਪੀ.ਐਸ. ਪਟਿਆਲਾ ਮੇਜਰ ਜਨਰਲ ਸੰਜੀਵ ਕੁਮਾਰ ਅਤੇ ਚੇਅਰਮੈਨ ਪੰਜਾਬ ਸਟੇਟ ਐਕਸ-ਸਰਵਿਸਮੈਨ ਕਾਰਪੋਰੇਸ਼ਨ ਮੇਜਰ ਜਨਰਲ (ਸੇਵਾ-ਮੁਕਤ) ਐਸ.ਪੀ.ਐਸ. ਗਰੇਵਾਲ ਅਤੇ ਹੋਰ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। 

Facebook Comment
Project by : XtremeStudioz