Close
Menu

9 ਮਈ ਨੂੰ ਹੋਣਗੀਆਂ ਬ੍ਰਿਟਿਸ਼ ਕੋਲੰਬੀਆ ‘ਚ ਚੋਣਾਂ

-- 30 March,2017
ਵੈਨਕੂਵਰ— ਕੈਨੇਡਾ ਦੇ ਪ੍ਰੋਵਿੰਸ ਬ੍ਰਿਟਿਸ਼ ਕੋਲੰਬੀਆ ਵਿਚ 9 ਮਈ, 2017 ਤੋਂ ਆਮ ਚੋਣਾਂ ਹੋਣ ਜਾ ਰਹੀਆਂ ਹਨ। ਬ੍ਰਿਟਿਸ਼ ਕੋਲੰਬੀਆ ਦੀ ਆਬਾਦੀ 46 ਲੱਖ ਤੋਂ ਜ਼ਿਆਦਾ ਹੈ ਅਤੇ ਇੱਥੇ ਵੱਡੀ ਗਿਣਤੀ ਪੰਜਾਬੀ ਭਾਈਚਾਰੇ ਦੀ ਹੈ। ਇਸ ਲਈ ਵੱਡੀ ਗਿਣਤੀ ਵਿਚ ਪੰਜਾਬੀ ਚੋਣ ਮੈਦਾਨ ਵਿਚ ਆਪਣੀ ਕਿਸਮਤ ਵੀ ਅਜ਼ਮਾ ਰਹੇ ਹਨ। ਜਾਣਦੇ ਹਾਂ ਚੋਣਾਂ ਦਾ ਪੂਰਾ ਸ਼ੈਡਿਊਲ—
 
1. 11 ਅਪ੍ਰੈਲ, 2017— ਰਿਟ ਡੇਅ — ਇਸ ਦਿਨ ਅਧਿਕਾਰਤ ਤੌਰ ‘ਤੇ ਚੋਣਾਂ ਦੇ ਸ਼ੈਡਿਊਲ ਦਾ ਐਲਾਨ ਕੀਤਾ ਜਾਵੇਗਾ। ਇਸੇ ਦਿਨ ਤੋਂ ਵੋਟਰਾਂ ਦੀ ਫੋਨ ਰਾਹੀਂ ਅਤੇ ਆਨਲਾਈਨ ਰਜਿਸਟ੍ਰੇਸ਼ਨ ਬੰਦ ਹੋ ਜਾਵੇਗੀ। ਹਾਲਾਂਕਿ ਵੋਟਰ ਵੋਟਿੰਗ ਦੇ ਸਮੇਂ ਹੀ ਰਜਿਸਟ੍ਰੇਸ਼ਨ ਕਰਵਾ ਸਕਣਗੇ।
2. 18 ਅਪ੍ਰੈਲ, 2017— ਇਸ ਦਿਨ ਤੋਂ ਉਮੀਦਵਾਰਾਂ ਦੀ ਨਾਮਜ਼ਦਗੀ ਬੰਦ ਹੋ ਜਾਵੇਗੀ।
 
3. 29 ਅਪ੍ਰੈਲ, 2017— ਅਡਵਾਂਸ ਵੋਟਿੰਗ ਸ਼ੁਰੂ
4. 9 ਮਈ, 2017— ਇਸ ਦਿਨ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਵੋਟਾਂ ਪੈਣਗੀਆਂ। ਵੱਡੀ ਗਿਣਤੀ ਵਿਚ ਕੈਨੇਡਾ ਦੇ ਲੋਕ ਵੋਟਿੰਗ ਸੈਂਟਰਾਂ ਵਿਚ ਪਹੁੰਚ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
5. ਵੋਟਾਂ ਦੀ ਗਿਣਤੀ— 9 ਮਈ, 2017 ਨੂੰ ਰਾਤ 8 ਵਜੇ ਦੇ ਬਾਅਦ ਤੋਂ ਹੀ ਵੋਟਾਂ ਦੀ ਸ਼ੁਰੂਆਤੀ ਗਿਣਤੀ ਸ਼ੁਰੂ ਹੋ ਜਾਵੇਗੀ। ਇਸ ਵਿਚ ਅਡਵਾਂਸ ਅਤੇ ਵੋਟਾਂ ਵਾਲੇ ਦਿਨ ਪਈਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਸ਼ੁਰੂਆਤੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ।
6. ਵੋਟਾਂ ਦੀ ਫਾਈਨਲ ਗਿਣਤੀ— 22 ਮਈ, 2017 ਨੂੰ ਗੈਰ-ਹਾਜ਼ਰ ਲੋਕਾਂ (ਵਿਦੇਸ਼ਾਂ ਤੋਂ ਬਾਹਰ) ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।
7. ਚੋਣਾਂ ਦੀ ਸਮਾਪਤੀ— 31 ਮਈ, 2017 ਨੂੰ ਚੋਣਾਂ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਜਾਵੇਗਾ।
Facebook Comment
Project by : XtremeStudioz