Close
Menu

9 ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਮਾਰਨ ਵਾਲਾ ਵਹਿਸ਼ੀ ਪਤੀ ਚੜ੍ਹਿਆ ਪੁਲਸ ਦੇ ਹੱਥੇ

-- 10 April,2017

ਪਿਕਰਿੰਗ— ਟੋਰਾਂਟੋ ਦੀ ਪੁਲਸ ਨੇ ਓਨਟਾਰੀਓ ਦੇ ਪਿਕਰਿੰਗ ਵਿਖੇ 9 ਮਹੀਨਿਆਂ ਦੀ ਗਰਭਵਤੀ ਔਰਤ ਦੇ ਕਤਲ ਮਾਮਲੇ ਵਿਚ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ 25 ਸਾਲਾ ਨਿਕੋਲਸ ਟੇਲਰ ਬੇਗ ਨੂੰ ਮਾਰਖਮ ਵਿਖੇ ਇਕ ਘਰ ਤੋਂ ਗ੍ਰਿਫਤਾਰ ਕੀਤਾ ਗਿਆ। ਉਸ ‘ਤੇ ਦੂਜੇ ਦਰਜੇ ਦੇ ਕਤਲ ਦੇ ਦੋਸ਼ ਲਗਾਏ ਗਏ ਹਨ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਨੂੰ 9 ਮਹੀਨਿਆਂ ਦੀ ਗਰਭਵਤੀ 27 ਸਾਲਾ ਅਰੀਆਨਾ ਗੋਬਰਧਮ ਦੀ ਲਾਸ਼ ਉਸ ਦੇ ਘਰ ਤੋਂ ਮਿਲੀ ਸੀ। ਉਸ ਦੇ ਢਿੱਡ ਵਿਚ ਪਲ ਰਹੇ ਬੱਚੇ ਦੀ ਮੌਤ ਵੀ ਹੋ ਗਈ ਸੀ। ਪੁਲਸ ਇਸ ਮਾਮਲੇ ਵਿਚ ਟੇਲਰ ਦੀ ਤਲਾਸ਼ ਕਰ ਰਹੀ ਸੀ। ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਅਰੀਆਨਾ ਦੀ ਲਾਸ਼ ‘ਤੇ ਉਸ ਨਾਲ ਕੀਤੇ ਗਏ ਵਹਿਸ਼ੀਪੁਣੇ ਦੇ ਨਿਸ਼ਾਨ ਸਾਫ ਦਿਖਾਈ ਦੇ ਰਹੇ ਸਨ।

Facebook Comment
Project by : XtremeStudioz