Close
Menu

93 ਮੁੰਬਈ ਬਲਾਸਟ ਕੇਸ: ਯਾਕੂਬ ਮੇਮਨ ਦੀ ਮੁੜ ਵਿਚਾਰ ਅਰਜ਼ੀ ਖ਼ਾਰਜ, ਫਾਂਸੀ ਦੀ ਸਜ਼ਾ ਬਰਕਰਾਰ

-- 09 April,2015

ਨਵੀਂ ਦਿੱਲੀ,  1993 ਦੇ ਮੁੰਬਈ ਸੀਰੀਅਲ ਬਲਾਸਟ ਦੇ ਦੋਸ਼ੀ ਯਾਕੂਬ ਮੇਮਨ ਦੀ ਫਾਂਸੀ ਦੀ ਸਜ਼ਾ ‘ਤੇ ਮੁੜ ਵਿਚਾਰ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਖ਼ਾਰਜ ਕਰ ਦਿੱਤਾ ਹੈ। ਯਾਕੂਬ ਮੇਮਨ ਨੇ ਆਪਣੀ ਮੌਤ ਦੀ ਸਜ਼ਾ ‘ਤੇ ਮੁੜ ਵਿਚਾਰ ਦੀ ਅਰਜ਼ੀ ਦਿੱਤੀ ਸੀ। ਕੋਰਟ ਨੇ ਉਸਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ‘ਚ ਤਬਦੀਲ ਕਰਨ ਤੋਂ ਮਨਾ ਕਰ ਦਿੱਤਾ। ਮੇਮਨ ਨੇ ਆਪਣੀ ਅਰਜ਼ੀ ‘ਚ ਫਾਂਸੀ ਦੀ ਸਜ਼ਾ ਮੁਅੱਤਲ ਕਰਨ ਦੀ ਮੰਗ ਕਰਦੇ ਹੋਏ ਦਲੀਲ ਦਿੱਤੀ ਸੀ ਕਿ ਉਹ ਕਰੀਬ 19 ਸਾਲ ਤੋਂ ਜੇਲ੍ਹ ‘ਚ ਹੈ ਜੋ ਉਮਰ ਕੈਦ ਦੀ ਸਜ਼ਾ ਦੇ ਬਰਾਬਰ ਹੈ, ਅਜਿਹੇ ‘ਚ ਉਸਨੂੰ ਫਾਂਸੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਇਸਤੋਂ ਸਜ਼ਾ ਦੋਹਰੀ ਹੋ ਜਾਵੇਗੀ। ਇੱਕ ਦੋਸ਼ ਲਈ ਦੋ ਸਜਾਵਾਂ ਨਹੀਂ ਹੋ ਸਕਦੀਆਂ। ਜ਼ਿਕਰਯੋਗ ਹੈ ਕਿ ਮੇਮਨ ਨੇ ਦਾਊਦ ਇਬਰਾਹੀਮ ਤੇ ਫ਼ਰਾਰ ਮੁਲਜ਼ਮ ਆਪਣੇ ਭਰਾ ਟਾਈਗਰ ਮੇਮਨ ਦੇ ਨਾਲ ਮਿਲਕੇ ਮੁੰਬਈ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚੀ ਸੀ। ਯਾਕੂਬ ਪਿਛਲੇ 20 ਸਾਲ ਤੋਂ ਜੇਲ੍ਹ ‘ਚ ਹੈ।

Facebook Comment
Project by : XtremeStudioz