Close
Menu

950 ਵਨ ਡੇ ਖੇਡਣ ਵਾਲਾ ਪਹਿਲਾ ਦੇਸ਼ ਬਣੇਗਾ ਭਾਰਤ

-- 16 October,2018

ਨਵੀਂ ਦਿੱਲੀ— ਵਨ ਡੇ ਰੈਂਕਿੰਗ ਵਿਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ ਵੈਸਟਇੰਡੀਜ਼ ਵਿਰੁੱਧ 5 ਮਚਾਂ ਦੀ ਸੀਰੀਜ਼ ਵਿਚ ਪਹਿਲੇ ਦੋ ਮੈਚ ਖੇਡਦੇ ਹੀ 950 ਵਨ ਡੇ ਪੂਰੇ ਕਰਨ ਦੀ ਵਿਲੱਖਣ ਉਪਲੱਬਧੀ ਹਾਸਲ ਕਰ ਲਵੇਗਾ। ਵਨ ਡੇ ਕ੍ਰਿਕਟ ਵਿਚ ਹੁਣ ਤਕ ਕਿਸੇ ਵੀ ਦੇਸ਼ ਨੇ 950 ਵਨ ਡੇ ਨਹੀਂ ਖੇਡੇ ਹਨ। ਭਾਰਤ ਇਹ ਉਪਲੱਬਦੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣੇਗਾ। ਆਸਟਰੇਲੀਆ ਹੀ ਇਕਲੌਤਾ ਅਜਿਹਾ ਦੇਸ਼ ਹੈ, ਜਿਸ ਨੇ 900 ਵਨ ਡੇ ਪੂਰੇ ਕੀਤੇ ਹਨ। ਆਸਟਰੇਲੀਆ ਹੁਣ ਤਕ 916 ਵਨ ਡੇ ਖੇਡ ਚੁੱਕਾ ਹੈ।
ਭਾਰਤ ਨੇ ਆਪਣੇ ਵਨ ਡੇ ਸਫਰ ਦੀ ਸ਼ੁਰੂਆਤ 1974 ਵਿਚ ਕੀਤੀ ਸੀ ਜਦਕਿ ਆਗਾਮੀ ਸੀਰੀਜ਼ ਦੇ ਉਸਦੇ ਵਿਰੋਧੀ ਵੈਸਟਇੰਡੀਜ਼ ਨੇ 1973 ਤੋ ਵਨ ਡੇ ਖੇਡਣਾ ਸ਼ੁਰੂ ਕੀਤਾ ਸੀ। ਵੈਸਟਇੰਡੀਜ਼ ਨੇ ਹੁਣ ਤਕ 780 ਵਨ ਡੇ ਖੇਡੇ ਹਨ। ਭਾਰਤ ਦੀ ਪਹਿਲੀ ਸੀਰੀਜ਼ ਇੰਗਲੈਂਡ ਵਿਰੁੱਧ ਸੀ ਤੇ ਦੋ ਮੈਚਾਂ ਦੀ ਇਹ ਸੀਰੀਜ਼ ਭਾਰਤ ਨੇ 0-2 ਨਾਲ ਗੁਆਈ ਸੀ। ਆਸਟਰੇਲੀਆ ਤੇ ਇੰਗਲੈਂਡ ਨੇ 1971 ਤੋਂ ਵਨ ਡੇ ਦੇ ਸ਼ੁਰੂਆਤ ਕੀਤੀ ਸੀ। ਆਸਟਰੇਲੀਆ ਨੇ ਜਿੱਥੇ 916 ਵਨ ਡੇ ਖੇਡੇ ਹਨ, ਉਥੇ ਹੀ ਇੰਗਲੈਂਡ ਨੇ 718 ਵਨ ਡੇ ਖੇਡੇ ਹਨ। ਭਾਰਤ ਦਾ ਗੁਆਂਡੀ ਦੇਸ਼ ਪਾਕਿਸਤਾਨ 900 ਵਨ ਡੇ ਪੂਰੇ ਕਰਨ ਦੀ ਦਹਿਲੀਜ਼ ‘ਤੇ ਹੈ। ਉਸ ਨੇ 899 ਵਨ ਡੇ ਖੇਡੇ ਹਨ। ਭਾਰਤ ਨੇ ਆਪਣੇ 948 ਵਨ ਡੇ ਵਿਚੋਂ 489 ਜਿੱਤੇ ਹਨ, 411 ਹਾਰੇ ਹਨ, 8 ਟਾਈ ਰਹੇ ਤੇ 40 ਵਿਚ ਕੋਈ ਨਤੀਜਾ ਨਹੀਂ ਨਿਕਲਿੱਆ ਹੈ। ਭਾਰਤ ਨੇ ਵੈਸਟਇੰਡੀਜ਼ ਵਿਰੁੱਧ 121 ਵਨ ਡੇ ਵਿਚ 56 ਜਿੱਤੇ ਹਨ, 61 ਹਾਰੇ, ਇਕ ਟਾਈ ਰਿਹਾ ਤੇ 3 ਵਿਚ ਕੋਈ ਨਤੀਜਾ ਨਹੀਂ ਨਿਕਲਿਆ ਹੈ।

Facebook Comment
Project by : XtremeStudioz