Close
Menu

ਬਿਹਤਰ ਬਣਨ ਲਈ ਆਤਮ ਮੰਥਨ ਕਰਦੀ ਹੈ ਅਨੁਸ਼ਕਾ

-- 07 April,2017
ਮੁੰਬਈ— ਅਦਾਕਾਰਾ ਅਨੁਸ਼ਕਾ ਸ਼ਰਮਾ ਬਿਹਤਰ ਇਨਸਾਨ ਬਣਨ ਲਈ ਜੀਵਨ ‘ਚ ਆਤਮ ਮੰਥਨ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਕੈਰੀਅਰ ਦਾ ਵਿਕਾਸ ਉਸ ਦੇ ਲਈ ਅਹਿਮ ਹੈ ਪਰ ਉਹ ਇਕ ਬਿਹਤਰ ਇਨਸਾਨ ਬਣਨ ਲਈ ਆਪਣੇ ਜੀਵਨ ‘ਚ ਆਤਮ ਮੰਥਨ ਕਰਦੇ ਰਹਿਣਾ ਪਸੰਦ ਕਰਦੀ ਹੈ।
ਉਸ ਨੇ ਕਿਹਾ, ‘ਮੈਂ ਇਕ ਵਧੀਆ ਇਨਸਾਨ ਬਣਨਾ ਚਾਹੁੰਦੀ ਹਾਂ। ਮੈਨੂੰ ਲੱਗਦਾ ਹੈ ਕਿ ਖੁਦ ‘ਚ ਸਰਬੋਤਮ ਲੱਭਣ ਦੀ ਗੁੰਜਾਇਸ਼ ਹਮੇਸ਼ਾ ਰਹਿੰਦੀ ਹੈ ਤੇ ਤੁਹਾਡੀਆਂ ਜੋ ਕਮੀਆਂ ਹਨ, ਉਸ ਨਾਲ ਹੋਰ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਕ ਵਿਅਕਤੀ ਦੇ ਰੂਪ ‘ਚ ਮੈਂ ਹਮੇਸ਼ਾ ਆਤਮ ਵਿਸ਼ਲੇਸ਼ੀ ਹਾਂ। ਮੈਂ ਦੂਜਿਆਂ ਦੀ ਮਦਦ ਕਰਨਾ ਚਾਹੁੰਦੀ ਹਾਂ।’
 
Facebook Comment
Project by : XtremeStudioz