ਇਸਲਾਮਾਬਾਦ, ਸਾਊਦੀ ਅਰਬ ਵਿੱਚ ਇਸਲਾਮੀ ਅਮਰੀਕੀ ਸਿਖਰ ਸੰਮੇਲਨ ਤੋਂ ਵੱਖ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਨਾਲ ਮੀਟਿੰਗ ਕੀਤੀ। ਕੱਲ੍ਹ ਹੋਈ ਇਸ ਮੀਟਿੰਗ ਦੌਰਾਨ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਨਵਾਜ਼ ਸ਼ਰੀਫ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਹੈ।
ਨਿਊਜ਼ ਚੈਨਲ ਜੀਓ ਅਨੁਸਾਰ ਇਸ ਛੋਟੀ ਮੁਲਾਕਾਤ ਦੌਰਾਨ ਟਰੰਪ ਨੇ ਨਵਾਜ਼ ਸ਼ਰੀਫ ਨਾਲ ਹੱਥ ਮਿਲਾਇਆ ਅਤੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਦੂੂਜੇ ਪਾਸੇ ਨਵਾਜ਼ ਸ਼ਰੀਫ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਵੀ ਅਜਿਹਾ ਹੀ ਅਹਿਸਾਸ ਹੋਇਆ ਹੈ। ਟਰੰਪ ਨੇ ਕੱਲ੍ਹ ਰਿਆਧ ਵਿੱਚ 55 ਮੁਲਕਾਂ ਦੇ ਨੇਤਾਵਾਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ ਜਿਸ ਵਿੱਚ ਨਵਾਜ਼ ਸਰ਼ੀਫ ਵੀ ਸ਼ਾਮਲ ਸੀ। ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁਲ ਅਜ਼ੀਜ ਦੇ ਸੱਦੇ ’ਤੇ ਸ਼ਰੀਫ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਕੱਲ੍ਹ ਰਿਆਧ ਪਹੁੰਚੇ ਸੀ। ਹੋਰਨਾਂ ਤੋਂ ਇਸ ਮੀਟਿੰਗ ਵਿੰਚ ਬੰਗਲਾਦੇਸ਼ ਅਤੇ ਮਲੇਸ਼ੀਆ ਦੇ ਪ੍ਰਧਾਨ ਮੰਤਰੀਆਂ ਤੋਂ ਇਲਾਵਾ ਅਫਗਾਨਿਸਤਾਨ ਅਤੇ ਮਿਸਰ ਦੇ ਰਾਸ਼ਟਰਪਤੀਆਂ ਨੇ ਵੀ ਹਿੱਸਾ ਲਿਆ।