ਨਵੀਂ ਦਿੱਲੀ, ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫ਼ੰਡ ਬਾਰੇ ਜਥੇਬੰਦੀ ਈਪੀਐਫਓ ਦੇ ਟਰੱਸਟੀ ਸਮਾਜਿਕ ਸੁਰੱਖਿਆ ਸਕੀਮਾਂ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ ’ਚੋਂ ਘੱਟੋ-ਘੱਟ ਯੋਗਦਾਨ ਦੀ ਹੱਦ ਨੂੰ ਮੌਜੂਦਾ 12 ਫੀਸਦ ਤੋਂ ਘਟਾ ਕੇ 10 ਫੀਸਦ ਕਰ ਸਕਦੇ ਹਨ। ਮੌਜੂਦਾ ਪ੍ਰਬੰਧ ਤਹਿਤ ਮੁਲਾਜ਼ਮ ਤੇ ਮਾਲਕ ਈਪੀਐਫ਼, ਈਪੀਐਸ ਤੇ ਮੁਲਾਜ਼ਮ ਡਿਪਾਜ਼ਿਟ ਲਿੰਕਡ ਇੰਸ਼ਰੈਂਸ ਸਕੀਮ (ਈ ਡੀ ਐਲ ਆਈ) ਵਿੱਚ ਕੁਲ ਮਿਲਾ ਕਿ ਬੁਨਿਆਦੀ ਤਨਖਾਹ ਦਾ 12 ਫੀਸਦ ਦਾ ਯੋਗਦਾਨ ਪਾਉਂਦੇ ਹਨ। ਈ ਪੀ ਐਫ ਓ ਦੀ ਮੀਟਿੰਗ ਭਲਕੇ 27 ਮਈ ਨੂੰ ਪੁਣੇ ਵਿੱਚ ਹੋਵੇਗੀ।