Close
Menu

ਖੇਡ ਵਿੰਗ ਬਹਾਲ; ਖਿਡਾਰੀਆਂ ਲਈ ਕੋਟੇ ਬੇਤਰਤੀਬੀ ਨਾਲ ਕੀਤੇ ਅਲਾਟ

-- 21 July,2017

ਕਾਹਨੂੰਵਾਨ, ਅਪਰੈਲ ਮਹੀਨੇ ਹੋਏ ਖਿਡਾਰੀਆਂ ਦੇ ਟਰਾਈਲਾਂ ਦੇ ਅਗਸਤ ਮਹੀਨੇ ਵਿੱਚ ਨਤੀਜੇ ਆਉਣ ਦੀ ਆਸ ਹੈ ਅਤੇ ਦਸੰਬਰ ਤੱਕ ਜਾਰੀ ਲਿਸਟਾਂ ਦੇ ਖਿਡਾਰੀਆਂ ਦਾ ਕੋਟਾ ਖ਼ਤਮ ਹੋਣ ਜਾ ਰਿਹਾ ਹੈ। ਇਸ ਲਈ ਖੇਡ ਵਿਭਾਗ ਵੱਲੋਂ ਜਾਰੀ ਨਵੀਆਂ ਲਿਸਟਾਂ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਖੇਡਾਂ ਦੇ ਕੋਚਿੰਗ ਸੈਂਟਰਾਂ ਵਿੱਚ ਤੁਫ਼ਾਨ ਖੜ੍ਹਾ ਹੋ ਗਿਆ ਹੈ ਇਨ੍ਹਾਂ ਲਿਸਟਾਂ ਵਿੱਚ ਖੇਡ ਦੇ ਖ਼ਿੱਤੇ ਵਿੱਚ ਖਿਡਾਰੀਆਂ ਦੀ ਕਾਰਗੁਜ਼ਾਰੀ ਨੂੰ ਅੱਖੋਂ ਪਰੋਖੇ ਕਰਦੇ ਹੋਏ ਜਿਨ੍ਹਾਂ ਜ਼ਿਲਿਆਂ ਵਿੱਚ ਖੇਡ ਦਾ ਕੋਈ ਢਾਂਚਾ ਹੀ ਨਹੀਂ ਹੈ ਉੱਥੇ ਵੱਡੇ ਪੱਧਰ ਉੱਤੇ ਕੋਟਾ ਜਾਰੀ ਕੀਤਾ ਹੋਇਆ ਹੈ। ਮਿਸਾਲ ਵਜੋਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਜੂਡੋ ਦੀ ਖੇਡ ਉੱਤਰੀ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਆਪਣੀ ਮਿਸਾਲ ਰੱਖਦੀ ਹੈ ਜਦੋਂ ਕਿ ਤਰਨ ਤਾਰਨ ਵਰਗੇ ਜ਼ਿਲ੍ਹੇ ਵਿੱਚ ਇਸ ਖੇਡ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ। ਜੂਡੋ ਲਈ ਜ਼ਿਲ੍ਹਾ ਗੁਰਦਾਸਪੁਰ ਵਿੱਚ ਕੇਵਲ 10 ਖਿਡਾਰੀ ਹੀ ਅਲਾਟ ਕੀਤੇ ਹਨ ਜਦੋਂ ਕਿ ਇਸ ਦੇ ਮੁਕਾਬਲੇ ਤਰਨ ਤਾਰਨ ਵਿੱਚ 40 ਖਿਡਾਰੀਆਂ ਦਾ ਕੋਟਾ ਦੇ ਦਿੱਤਾ ਗਿਆ ਹੈ। ਅੰਤਰ ਰਾਸ਼ਟਰੀ ਪੱਧਰ ਉੱਤੇ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਦੀ ਖੇਡ ਮੈਰਿਟ ਨੂੰ ਕੋਚ ਅਤੇ ਖੇਡ ਅਫ਼ਸਰ ਦੀ ਸਿਫ਼ਾਰਸ਼ ਦੇ ਬਾਵਜੂਦ ਰਾਜਸੀ ਦਬਾਅ ਹੇਠ ਵੱਖੋ ਵੱਖ ਖੇਤਰਾਂ ਵਿੱਚ ਖੇਡ ਕੋਟੇ ਦੀ ਕਾਣੀ ਵੰਡ ਕੀਤੀ ਗਈ ਹੈ। ਪੰਜਾਬ ਖੇਡ ਵਿਭਾਗ ਵਿੱਚ ਖਿਡਾਰੀਆਂ ਦੀ ਘੱਟ ਖੇਡ ਲਈ ਖ਼ੁਰਾਕ ਸਪਲਾਈ ਕਰਨ ਵਾਲੇ ਠੇਕੇਦਾਰਾਂ ਦੀ ਵੱਧ ਫ਼ਿਕਰ ਹੈ। ਕੁੱਝ ਖਿਡਾਰੀਆਂ ਅਤੇ ਕੋਚਾਂ ਦੇ ਵੱਲੋਂ ਕੀਤੇ ਖ਼ੁਲਾਸਿਆਂ ਅਨੁਸਾਰ 100 ਰੁਪਏ ਦੀ ਡਾਈਟ ਵਿਚੋਂ ਮੁਸ਼ਕਲ ਨਾਲ 65 ਰੁਪਏ ਹੀ ਖਿਡਾਰੀਆਂ ਤੱਕ ਪਹੁੰਚ ਰਹੇ ਹਨ ਉਨ੍ਹਾਂ ਵਿਚੋਂ ਵੀ ਸਾਲ ਦੇ 12 ਮਹੀਨਿਆਂ ਦੀ ਥਾਂ 5 ਮਹੀਨੇ ਹੀ ਖ਼ੁਰਾਕ ਪ੍ਰਤੀ ਮਹੀਨਾ 25 ਦਿਨ ਹੀ ਮਿਲਦੀ ਹੈ। ਖ਼ੁਰਾਕ ਸਪਲਾਈ ਕਰਨ ਵਾਲੇ ਇੱਕ ਠੇਕੇਦਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਰਾ ਸਾਲ ਸਪਲਾਈ ਕੀਤੇ ਮਾਲ ਦੀ ਅਦਾਇਗੀ ਨਹੀਂ ਹੁੰਦੀ ਹੈ ਵਿਭਾਗ ਵੱਲੋਂ ਖਿਡਾਰੀਆਂ ਨੂੰ ਜੇ ਨਕਦ ਸਹਾਇਤਾ ਖੇਡ ਖ਼ੁਰਾਕ ਲਈ ਦਿੱਤੀ ਜਾਵੇ ਤਾਂ ਵਿਭਾਗ ਨੂੰ ਕਈ ਤਰ੍ਹਾਂ ਦੀਆਂ ਦੁਸ਼ਵਾਰੀਆ ਤੋਂ ਛੁਟਕਾਰਾ ਮਿਲ ਸਕਦਾ ਹੈ।ਇਸ ਸਬੰਧੀ ਜਦੋਂ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਵਾਲੇ ਜੂਡੋ ਵਿੰਗ ਗੁਰਦਾਸਪੁਰ ਦੇ ਕੋਚ ਅਮਰਜੀਤ ਸ਼ਾਸਤਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖੇਡ ਵਿਭਾਗ ਵਿੱਚ ਮਚੀ ਹਨੇਰਗਰਦੀ ਅਤੇ ਪੰਜਾਬ ਸਰਕਾਰ ਦਾ ਖੇਡ ਮੰਤਰੀ ਨਾ ਹੋਣਾ ਸਰਕਾਰ ਦੀ ਖੇਡ ਨੀਤੀ ਪ੍ਰਤੀ ਹੇਜ ਦਾ ਪਰਦਾ ਜ਼ਾਹਿਰ ਕਰਦਾ ਹੈ ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਚੋਣ, ਰਿਹਾਇਸ਼ ਅਤੇ ਖ਼ੁਰਾਕ ਵਿੱਚ ਹੁੰਦੀਆਂ ਧਾਂਦਲੀਆਂ ਨੇ ਪੰਜਾਬ ਦੇ ਨੌਜਵਾਨਾਂ ਦੇ ਖੇਡ ਭਵਿੱਖ ਉੱਤੇ ਸੁਆਲੀਆ ਚਿੰਨ੍ਹ ਖੜ੍ਹਾ ਕਰ ਦਿੱਤਾ ਹੈ ਇਸ ਸਬੰਧੀ ਜਦੋਂ ਖੇਡ ਵਿਭਾਗ ਦੀ ਡਾਇਰੈਕਟਰ ਬੀਬੀ ਅੰਮ੍ਰਿਤ ਕੌਰ ਗਿੱਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ ਕਿਸੇ ਵਿੰਗ ਵਿੱਚ ਕੋਈ ਊਣਤਾਈ ਰਹਿ ਗਈ ਹੈ ਤਾਂ ਉਹ ਪੁਨਰਵਿਚਾਰ ਕਰਦੇ ਹੋਏ ਕਮੀਆਂ ਦੂਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਹ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪੱਧਰ ਦੇ ਕੋਚਾਂ ਨਾਲ ਸਲਾਹ ਮਸ਼ਵਰਾ ਵੀ ਜ਼ਰੂਰ ਕਰਨਗੇ। ਪ੍ਰਾਪਤ ਜਾਣਕਾਰੀ ਅਨੁਸਾਰ ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਅਪਰੈਲ ਮਹੀਨੇ ਵਿੱਚ ਖਿਡਾਰੀਆਂ ਦੇ ਟਰਾਈਲ ਹੋਏ ਸਨ। ਅਗਸਤ ਮਹੀਨੇ ਤੋਂ ਦਸੰਬਰ ਤੱਕ ਜਾਰੀ ਲਿਸਟਾਂ ਦੇ ਖਿਡਾਰੀਆਂ ਦਾ ਕੋਟਾ ਖ਼ਤਮ ਹੋ ਜਾਵੇਗਾ। ਉਨ੍ਹਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਖਤਮ ਹੋ ਜਾਣ ਗਈਆਂ।

Facebook Comment
Project by : XtremeStudioz