Close
Menu

ਕੀਨੀਆਈ ਅਦਾਲਤ ਨੇ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ ‘ਚ ਚੋਣ ਕਮਿਸ਼ਨ ‘ਤੇ ਢਿੱਲ-ਮਠ ਦਾ ਲਗਾਇਆ ਇਲਜ਼ਾਮ

-- 21 September,2017

ਨੈਰੋਬੀ— ਕੀਨੀਆ ਦੀ ਸੁਪਰੀਮ ਕੋਰਟ ਨੇ ਪਿਛਲੇ ਮਹੀਨੇ ਰਾਸ਼ਟਰਪਤੀ ਅਹੁਦੇ ਲਈ ਪਾਈਆਂ ਗਈਆਂ ਵੋਟਾਂ ‘ਚ ਚੋਣ ਕਮਿਸ਼ਨ ਵਲੋਂ ਢਿੱਲ ਵਰਤਣ ਦਾ ਇਲਜ਼ਾਮ ਲਗਾਇਆ ਹੈ। ਗੜਬੜੀ ਦੇ ਇਲਜ਼ਾਮਾਂ ਤੋਂ ਬਾਅਦ ਇਹ ਚੋਣ ਰੱਦ ਕਰ ਦਿੱਤੀ ਗਈ ਸੀ। ਅਦਾਲਤ ਨੇ ਚੋਣ ਨਤੀਜਿਆਂ ਨੂੰ ਪ੍ਰਸਾਰਿਤ ਕਰਨ ‘ਚ ਹੋਈ ਧਾਂਦਲੀ ਨੂੰ ਲੈ ਕੇ ਅਧਿਕਾਰੀਆਂ ਦੀ ਕਲਾਸ ਲਗਾਈ। ਬੁੱਧਵਾਰ ਨੂੰ ਇਸ ਫੈਸਲੇ ‘ਚ ਅਦਾਲਤ ਦੇ ਹੁਕਮਾਂ ਦੀ ਵਿਸਥਾਰ ਪੂਰਵਕ ਵਿਆਖਿਆ ਕੀਤੀ ਗਈ। ਇਕ ਸਤੰਬਰ ਦੇ ਇਸ ਫੈਸਲੇ ‘ਚ ਰਾਸ਼ਟਰਪਤੀ ਉਹਰੂ ਕੇਨਯਾਤਾ ਦੀ ਜਿੱਤ ਨੂੰ ਰੱਦ ਕਰਨ ਦੀ ਗੱਲ ਆਖੀ ਗਈ ਸੀ। ਇਸ ਨਾਲ ਚੋਣ ਕਮਿਸ਼ਨ ਦੀ ਭਰੋਸੇਯੋਗਤਾ ਨੂੰ ਡੂੰਘਾ ਧੱਕਾ ਵੱਜਾ ਹੈ ਅਤੇ ਇਕ ਮਹੀਨੇ ਤੋਂ ਵੀ ਘੱਟ ਸਮੇਂ ‘ਚ ਨਵੇਂ ਸਿਰਿਓਂ ਚੋਣਾਂ ਆਯੋਜਿਤ ਕਰਨ ਦੀ ਉਸ ਦੀ ਸਮਰੱਥਾ ਸ਼ੱਕ ਦੇ ਘੇਰੇ ‘ਚ ਹੈ। ਉਪ ਮੁੱਖ ਜਸਟਿਸ ਫਿਲਾਮੇਨਾ ਐਮਵੀਲ ਨੇ ਆਖਿਆ ਕਿ ਇੰਡੀਪੈਂਡੇਂਟ ਇਲੈਕਟ੍ਰੋਲ ਐਂਡ ਬਾਊਂਡ੍ਰੀਜ਼ ਕਮਿਸ਼ਨ (ਆਈ.ਈ.ਬੀ.ਸੀ.) ਦਾ ਰਵੱਈਆ ਜੇਕਰ ਹੈਰਾਨ ਕਰਨ ਵਾਲਾ ਨਹੀਂ ਹੈ ਤਾਂ ਵੀ ਪ੍ਰੇਸ਼ਾਨ ਕਰਨ ਵਾਲਾ ਤਾਂ ਜ਼ਰੂਰ ਹੁੰਦਾ ਹੈ। ਅਦਾਲਤ ਨੇ ਵਿਰੋਧੀ ਧਿਰ ਦੇ ਹੈਕਿੰਗ ਦੇ ਇਲਜ਼ਾਮਾਂ ਤੋਂ ਬਾਅਦ ਉਸ ਦੇ ਕੰਪਿਊਟਰ ਸਰਵਰ ਨੂੰ ਖੋਲਣ ਦੇ ਹੁਕਮ ਦੀ ਅਣਦੇਖੀ ਕਰਨ ਤੋਂ ਬਾਅਦ ਕਮਿਸ਼ਨ ਨੂੰ ਨਿਸ਼ਾਨੇ ‘ਤੇ ਲਿਆ।

Facebook Comment
Project by : XtremeStudioz