Close
Menu

ਟਰੰਪ ਦੀ ਨੂੰਹ ਵੱਲੋਂ ਤਲਾਕ ਦੀ ਅਰਜ਼ੀ ਦਾਇਰ

-- 18 March,2018

ਨਿੳੂ ਯਾਰਕ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਨੂੰਹ ਨੇ ਆਪਣੇ ਪਤੀ ਡੋਨਲਡ ਟਰੰਪ ਜੂਨੀਅਰ ਤੋਂ ਤਲਾਕ ਲੈਣ ਲਈ ਅਰਜ਼ੀ ਦਾਇਰ ਕੀਤੀ ਹੈ। ਇਸ ਜੋਡ਼ੇ ਦੇ ਵਿਆਹ ਨੂੰ 12 ਸਾਲ ਹੋ ਚੁੱਕੇ ਹਨ ਤੇ ਉਨ੍ਹਾਂ ਦੇ ਪੰਜ ਬੱਚੇ ਹਨ।
ਦਿ ਨਿੳੂ ਯਾਰਕ ਟਾਈਮਜ਼ ਨੇ ਇਕ ਰਿਪੋਰਟ ਵਿੱਚ ਕਿਹਾ ਕਿ ਵੈਨੇਸਾ ਹੇਡਨ ਟਰੰਪ (40) ਨੇ ਆਪਣੇ ਪਤੀ ਤੇ ਅਮਰੀਕੀ ਸਦਰ ਦੇ ਵੱਡੇ ਮੁੰਡੇ ਤੋਂ ਤਲਾਕ ਲਈ ਮੈਨਹੈਟਨ ਦੀ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਤਿੰਨ ਵਿਆਹ ਹਨ, ਜਿਨ੍ਹਾਂ ਤੋਂ ਉਨ੍ਹਾਂ ਦੇ ਪੰਜ ਬੱਚੇ ਹਨ। ਇਨ੍ਹਾਂ ਬੱਚਿਆਂ ਵਿੱਚੋਂ ਟਰੰਪ ਜੂਨੀਅਰ (40) ਸਭ ਤੋਂ ਵੱਡਾ ਹੈ।
ਜਾਣਕਾਰੀ ਅਨੁਸਾਰ ਵੈਨੇਸਾ, ਜੋ ਕਿ ਸਾਬਕਾ ਮਾਡਲ ਹੈ, ਦੀ ਟਰੰਪ ਜੂਨੀਅਰ ਨਾਲ ਮੁਲਾਕਾਤ 2003 ਵਿੱਚ ਇਕ ਫ਼ੈਸ਼ਨ ਸ਼ੋਅ ਦੌਰਾਨ ਹੋਈ ਸੀ। ਡੋਨਲਡ ਟਰੰਪ ਨੇ ਹੀ ਦੋਵਾਂ ਨੂੰ ਇਕ ਦੂਜੇ ਦੇ ਰੂਬਰੂ ਕਰਵਾਇਆ ਸੀ।
ਦੋ ਸਾਲ ਮਗਰੋਂ ਫਲੋਰਿਡਾ ਦੇ ਪਰਿਵਾਰਕ ਕਲੱਬ ਵਿੱਚ ਦੋਵਾਂ ਨੇ ਵਿਆਹ ਕਰਵਾ ਲਿਆ। ਇਸ ਜੋਡ਼ੇ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ, ‘ਬਾਰ੍ਹਾਂ ਸਾਲਾਂ ਦੇ ਵਿਆਹ ਮਗਰੋਂ ਅਸੀਂ ਆਪਣੇ ਰਾਹ ਜੁਦਾ ਕਰਨ ਦਾ ਫ਼ੈਸਲਾ ਕੀਤਾ ਹੈ। ਅਸੀਂ ਹਮੇਸ਼ਾਂ ਇਕ ਦੂਜੇ ਦਾ ਅਤੇ ਆਪਣੇ ਪਰਿਵਾਰਾਂ ਦਾ ਮਾਣ ਸਤਿਕਾਰ ਕਰਦੇ ਰਹਾਂਗੇ। ਸਾਡੇ ਬੱਚੇ ਹਮੇਸ਼ਾਂ ਸਾਡੀ ਪਹਿਲੀ ਤਰਜੀਹ ਰਹਿਣਗੇ।’
ਰਿਪੋਰਟ ਮੁਤਾਬਕ ਵੈਨੇਸਾ, ਮੈਨਹਟਨ ਦੇ ਉਪਰਲੇ ਪੂਰਬੀ ਹਿੱਸੇ ਦੀ ਜੰਮਪਲ ਹੈ ਤੇ ਇਕ ਵਾਰ ਅਦਾਕਾਰ ਲਿਓਨਾਰਡੋ ਡੀਕੈਪਰੀਓ ਨੂੰ ਡੇਟ ਵੀ ਕਰ ਚੁੱਕੀ ਹੈ।  

Facebook Comment
Project by : XtremeStudioz