Close
Menu

ਟਰੰਪ ਪ੍ਰਸ਼ਾਸਨ ਵੱਲੋਂ ਐਚ-1ਬੀ ਵੀਜ਼ਾ ਖਤਮ ਕਰਨ ਦੀ ਤਿਆਰੀ

-- 25 April,2018

ਵਾਸ਼ਿੰਗਟਨ, 25 ਅਪਰੈਲ
ਇੱਕ ਅਮਰੀਕੀ ਉੱਚ ਅਧਿਕਾਰੀ ਨੇ ਅਮਰੀਕੀ ਸੰਸਦ ਦੇ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਟਰੰਪ ਪ੍ਰਸ਼ਾਸਨ ਦੀ ਐਚ-1ਬੀ ਵੀਜ਼ਾ ਪ੍ਰਬੰਧ ਖਤਮ ਕਰਨ ਦੀ ਯੋਜਨਾ ਹੈ। ਇਸ ਦਾ ਅਸਰ ਸਿੱਧਾ ਭਾਰਤੀ ਲੋਕਾਂ ਉੱਤੇ ਹੋਵੇਗਾ ਅਤੇ ਇਸ ਸਮੇਂ ਕਰੀਬ ਸੱਤਰ ਹਜ਼ਾਰ ਲੋਕ ਐਚ-1ਬੀ ਵੀਜ਼ਾ ਲੈ ਕੇ ਅਮਰੀਕਾ ਆਏ ਹੋਏੇ ਹਨ। ਇਨ੍ਹਾਂ ਕੋਲ ਵਰਕ ਪਰਮਿਟ ਹਨ। ਇਸ ਦੇ ਨਾਲ ਓਬਾਮਾ ਪ੍ਰਸ਼ਾਸਨ ਵੱਲੋਂ ਆਰੰਭ ਕੀਤੀ ਯੋਜਨਾ ਖ਼ਤਮ ਹੋ ਜਾਵੇਗੀ। ਇਸ ਵੀਜ਼ੇ ਨਾਲ ਅਮਰੀਕਾ ਜਾਣ ਵਾਲੇ ਉਦਮੀਆਂ ਨਾਲ ਜਾ ਕੇ ਉਨ੍ਹਾਂ ਦੀਆਂ ਪਤਨੀਆਂ ਵੀ ਕੰਮ ਕਰ ਸਕਦੀਆਂ ਸਨ।
ਯੂ ਐਸ ਸਿਟੀਜਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸ (ਯੂਐੱਸਸੀਆਈਐਸ) ਦੇ ਡਾਇਰੈਕਟਰ ਫਰਾਂਸਿਸ ਸਿਸਨਾ ਨੇ ਸੰਸਦ ਮੈਂਬਰ ਚੁੱਕ ਗਰਾਸਲੇ ਨੂੰ ਇੱਕ ਪੱਤਰ ਲਿਖ ਕੇ ਦੱਸਿਆ ਹੈ ਕਿ ਐਚ-1 ਵੀਜ਼ਾ ਪ੍ਰਬੰਧ ਇਸ ਸਾਲ ਗਰਮੀਆਂ ਵਿੱਚ ਖਤਮ ਕੀਤੇ ਜਾਣ ਦੀ ਆਸ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਿਭਾਗ ਦੀ ਐਚ-4 ਵੀਜ਼ਾ ਵਿੱਚ ਵੀ ਤਬਦੀਲੀਆਂ ਕਰਨ ਦੀ ਯੋਜਨਾ ਹੈ। ਐਚ-4 ਵੀਜ਼ਾ, ਐਚ-1 ਵੀਜ਼ਾ ਹੋਲਡਰ ਦੇ ਜੀਵਨ ਸਾਥੀ ਨੂੰ ਦਿੱਤਾ ਜਾਂਦਾ ਹੈ। ਭਾਰਤੀ ਅਮਰੀਕੀਆਂ ਨੂੰ ਇਸ ਵੀਜ਼ਾ ਪ੍ਰਬੰਧ ਦਾ ਵੱੱਧ ਲਾਭ ਮਿਲ ਰਿਹਾ ਹੈ। ਇਸ ਤਹਿਤ ਪਿਛਲੇ ਓਬਾਮਾ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਵਰਕ ਪਰਮਿਟ ਦਿੱਤੇ ਸਨ। ਟਰੰਪ ਪ੍ਰਸ਼ਾਸਨ ਇਸ ਪ੍ਰਬੰਧ ਨੂੰ ਖਤਮ ਕਰਨ ਦਾ ਇਛੁੱਕ ਹੈ। ਇਸ ਦੇ ਪਿੱਛੇ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਸ ਪ੍ਰਬੰਧ ਦੇ ਖਤਮ ਹੋਣ ਨਾਲ ਪੜ੍ਹੇ ਲਿਖੇ ਬੇਰੁਜ਼ਗਾਰ ਅਮਰੀਕੀਆਂ ਨੂੰ ਕੰਮ ਮਿਲ ਸਕੇਗਾ।
ਭਾਰਤ ਦੇ ਕੇਂਦਰੀ ਮੰਤਰੀ ਸੁਰੇਸ਼ ਪ੍ਰਭੂ ਨੇ ਐਚ-1 ਵੀਜ਼ਾ ਨਿਯਮ ਸਖਤ ਕਰਨ ਉੱਤੇ ਆਪਣੀ ਨਰਾਜ਼ਗੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਟਰੰਪ ਪ੍ਰਸ਼ਾਸਨ ਕੋਲ ਮਾਮਲਾ ਉਠਾਉਣਗੇ।

Facebook Comment
Project by : XtremeStudioz