Close
Menu

ਸਰਦਾਰ ਸਿੰਘ ਦੀ ਮੌਜੂਦਗੀ ਨਾਲ ਖਿਡਾਰੀ ਹੋਣਗੇ ਪ੍ਰੇਰਿਤ: ਮਨਪ੍ਰੀਤ

-- 21 June,2018

ਬੰਗਲੌਰ, 21 ਜੂਨ
ਭਾਰਤੀ ਹਾਕੀ ਟੀਮ ਦੇ ਅਹਿਮ ਮੈਂਬਰ ਮਨਪ੍ਰੀਤ ਸਿੰਘ ਨੂੰ ਕਪਤਾਨੀ ਗੁਆਉਣ ਦਾ ਕੋਈ ਗਿਲਾ ਨਹੀਂ। ਉਸ ਨੂੰ ਜਾਪਦਾ ਹੈ ਕਿ ਅਨੁਭਵੀ ਮਿਡਫੀਲਡਰ ਸਰਦਾਰ ਸਿੰਘ ਦੀ ਟੀਮ ਵਿੱਚ ਮੌਜੂਦਗੀ ਐਫਆਈਐਚ ਚੈਂਪੀਅਨਜ਼ ਟਰਾਫੀ ਦੌਰਾਨ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਚੈਂਪੀਅਨਜ਼ ਟਰਾਫ਼ੀ ਨੈਦਰਲੈਂਡ ਦੇ ਬਰੇਡਾ ਸ਼ਹਿਰ ਵਿੱਚ 23 ਜੂਨ ਤੋਂ ਖੇਡੀ ਜਾਵੇਗੀ।
ਸਰਦਾਰ ਨੂੰ ਇੱਕ ਸਮੇਂ ਦੁਨੀਆਂ ਦੇ ਸਰਵੋਤਮ ਮਿਡਫੀਲਡਰਾਂ ਵਿੱਚ ਗਿਣਿਆ ਜਾਂਦਾ ਸੀ, ਪਰ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਦੌਰਾਨ ਉਸ ਦੀ ਟੀਮ ਵਿੱਚ ਚੋਣ ਨਹੀਂ ਹੋਈ ਸੀ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਸਰਦਾਰ ਨੇ ਹਾਲਾਂਕਿ ਉਮੀਦ ਨਹੀਂ ਛੱਡੀ ਅਤੇ ਕੌਮੀ ਕੈਂਪ ਵਿੱਚ ਕੋਚ ਹਰਿੰਦਰ ਸਿੰਘ ਨੂੰ ਪ੍ਰਭਾਵਿਤ ਕਰਕੇ ਟੀਮ ਵਿੱਚ ਵਾਪਸੀ ਕੀਤੀ। ਮਨਪ੍ਰੀਤ ਨੇ ਨੈਦਰਲੈਂਡ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ‘‘ਮਿਡਫੀਲਡ ਵਿੱਚ ਸਰਦਾਰ ਬਹੁਤ ਅਨੁਭਵੀ ਹੈ। ਉਸ ਦੀ ਮੌਜੂਦਗੀ ਹੋਰ ਖਿਡਾਰੀਆਂ ਨੂੰ ਪ੍ਰੇਰਿਤ ਕਰੇਗੀ। ਉਹ ਲੰਮੇ ਪਾਸ ਦੇਣ ਵਿੱਚ ਮਾਹਰ ਹੈ।’’ ਰਾਸ਼ਟਰਮੰਡਲ ਖੇਡਾਂ ਦੌਰਾਨ ਮਨਪ੍ਰੀਤ ਟੀਮ ਦਾ ਕਪਤਾਨ ਸੀ, ਪਰ ਖ਼ਰਾਬ ਪ੍ਰਦਰਸ਼ਨ ਕਾਰਨ ਚੈਂਪੀਅਨਜ਼ ਟਰਾਫੀ ਵਿੱਚ ਇਹ ਜ਼ਿੰਮੇਵਾਰੀ ਪੀਆਰ ਸ੍ਰੀਜੇਸ਼ ਨੂੰ ਸੌਂਪੀ ਗਈ ਹੈ। 

Facebook Comment
Project by : XtremeStudioz