Close
Menu

ਬਰੈਂਪਟਨ ‘ਚ ਦੋ ਵਾਰ ਹੋਈ ਗੋਲੀਬਾਰੀ, ਇਕ ਨੌਜਵਾਨ ਦੀ ਮੌਤ

-- 17 July,2018

ਬਰੈਂਪਟਨ,— ਕੈਨੇਡਾ ਦੇ ਸ਼ਹਿਰ ਬਰੈਂਪਟਨ ‘ਚ ਸੋਮਵਾਰ ਨੂੰ ਗੋਲੀਬਾਰੀ ਦੌਰਾਨ ਇਕ 20 ਸਾਲਾ ਨੌਜਵਾਨ ਦੀ ਮੌਤ ਹੋ ਗਈ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ ਗੋਲੀਬਾਰੀ ਦੀ ਪਹਿਲੀ ਘਟਨਾ ਬਰੈਂਪਟਨ ਪਲਾਜ਼ਾ ਨੇੜੇ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਡਰਾਈਵ ‘ਤੇ ਸ਼ਾਮ 6 ਵਜੇ ਵਾਪਰੀ। ਪੁਲਸ ਵਲੋਂ ਮ੍ਰਿਤਕ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਇਸ ਗੋਲੀਬਾਰੀ ਦੇ 3 ਕੁ ਘੰਟਿਆਂ ਬਾਅਦ ਭਾਵ ਰਾਤ 9 ਵਜੇ ਇਕ ਵਾਰ ਫਿਰ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਮਿਲੀ। ਦੂਜੀ ਵਾਰ ਗੋਲੀਬਾਰੀ ਕੁਈਨ ਮੈਰੀ ਡਰਾਈਵ ਇਲਾਕੇ ‘ਚ ਹੋਈ। ਕਾਂਸਟੇਬਲ ਇਰੀਆਮਾ ਯਸ਼ੀਅੰਕ ਨੇ ਦੱਸਿਆ ਕਿ ਫਿਲਹਾਲ ਇਸ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਅਧਿਕਾਰੀਆਂ ਵਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਾਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ ਸੀ ਕਿ ਇੱਥੇ ਗੋਲੀਬਾਰੀ ਹੋਈ ਸੀ।
ਪੁਲਸ ਨੇ ਕਿਹਾ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਮਿਲੇ ਤਾਂ ਉਹ ਉਨ੍ਹਾਂ ਨਾਲ ਸਾਂਝੀ ਜ਼ਰੂਰ ਕਰਨ। ਇੱਥੇ ਲੰਬੇ ਸਮੇਂ ਤਕ ਜਾਂਚ ਚੱਲਦੀ ਰਹੀ । ਇਸ ਕਾਰਨ ਆਵਾਜਾਈ ਬੰਦ ਰਹੀ ਅਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਦੋਹਾਂ ਸਥਾਨਾਂ ‘ਤੇ ਪੁਲਸ ਦੇਖੀ ਗਈ ਅਤੇ ਲੋਕਾਂ ਨੂੰ ਇਸ ਇਲਾਕੇ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਫਿਲਹਾਲ ਪੂਰੀ ਜਾਂਚ ਮਗਰੋਂ ਪੁਖਤਾ ਜਾਣਕਾਰੀ ਦਿੱਤੀ ਜਾ ਸਕੇਗੀ।

Facebook Comment
Project by : XtremeStudioz