ਬਾਸੇਲ : ਸਵਿਟਜ਼ਰਲੈਂਡ ਦੀ ਸਟਾਰ ਟੈਨਿਸ ਮਹਿਲਾ ਖਿਡਾਰੀ ਮਾਰਟਿਨਾ ਹਿੰਗਿਸ ਨੇ ਸੋਮਵਾਰ ਨੂੰ ਆਪਣੇ 38ਵੇਂ ਜਨਮ ਦਿਨ ਦੇ ਮੌਕੇ ‘ਤੇ ਗਰਭਵਤੀ ਹੋਣ ਦੀ ਖਬਰ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹਿੰਗਿਸ ਨੇ ਟਵਿਟਰ ‘ਤੇ ਇਸਦੀ ਜਾਣਕਾਰੀ ਦਿੱਤੀ। ਸਾਬਕਾ ਖੇਡ ਫਿਜੀਸ਼ੀਅਨ ਹੇਰਾਲਡ ਲੀਮੇਨ ਦੀ ਪਤਨੀ ਹਿੰਗਿਸ ਨੇ ਖਾਸ ਅੰਦਾਜ਼ ਵਿਚ ਆਪਣੇ ਗਰਭਵਤੀ ਹੋਣ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲੇ ਜਨਮ ਦਿਨ ਤਕ ਉਹ ਦੋ ਤੋਂ ਤਿੰਨ ਬਣ ਜਾਣਗੇ।
ਉਸ ਨੇ ਲਿਖਿਆ, ”ਮੈਨੂੰ ਜਨਮ ਦਿਨ ਲਈ ਢੇਰ ਸਾਰੀਆਂ ਵਧਾਈਆਂ ਦੇਣ ‘ਤੇ ਧੰਨਵਾਦ। ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਇਹ ਆਖਰੀ ਵਾਰ ਹੋਵੇਗਾ ਜਦੋਂ ਅਸੀਂ ਪਤੀ-ਪਤਨੀ ਇਕੱਠੇ ਜਨਮ ਦਿਨ ਮਨਾ ਰਹੇ ਹਾਂ ਕਿਉਂਕਿ ਅਗਲੀ ਵਾਰ ਅਸੀਂ ਤਿੰਨ ਲੋਕਾਂ ਦਾ ਪਰਿਵਾਰ ਹੋ ਜਾਵਾਂਗੇ। 5 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਹਿੰਗਿਸ ਨੇ ਵਿਸ਼ਵ ਟੈਨਿਸ ਵਿਚ 209 ਹਫਤੇ ਨੰਬਰ ਵਨ ਦੇ ਰੂਪ ਵਿਚ ਬਿਤਾਏ ਹਨ। ਸਾਲ 2017 ਵਿਚ ਉਸ਼ ਨੇ 23 ਸਾਲ ਦੇ ਲੰਬੇ ਟੈਨਿਸ ਕਰੀਅਰ ‘ਤੇ ਬ੍ਰੈਕ ਲਾ ਦਿੱਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਉਹ ਦੋ ਵਾਰ ਰਿਟਾਇਰ ਹੋਈ ਸੀ। ਉਸ਼ ਨੇ 2003 ਵਿਚ ਸਿਰਫ 22 ਸਾਲ ਦੀ ਉਮਰ ਵਿਚ ਰਿਟਾਇਰਮੈਂਟ ਲੈ ਲਈ ਸੀ ਪਰ ਫਿਰ ਵਾਪਸੀ ਕੀਤੀ ਤੇ 2007 ਵਿਚ ਫਿਰ ਰਿਟਾਇਰਮੈਂਟ ਲੈ ਲਈ। ਹਿੰਗਿਸ ਨੇ ਸਿਰਫ 16 ਸਾਲ ਦੀ ਉਮਰ ਵਿਚ 1997 ਵਿਚ ਆਸਟਰੇਲੀਅਨ ਓਪਨ, ਵਿੰਬਲਡਨ ਤੇ ਯੂ. ਐੱਸ. ਓਪਨ ਦੇ ਖਿਤਾਬ ਜਿੱਤੇ ਸਨ। ਦਿਲਚਸਪ ਗੱਲ ਇਹ ਹੈ ਕਿ ਹਿੰਗਿਸ ਦੀ ਸਾਬਕਾ ਜੋੜੀਦਾਰ ਤੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਵੀ ਫਿਲਹਾਲ ਗਰਭਵਤੀ ਹੈ।”