ਵਾਸ਼ਿੰਗਟਨ: ਰੂਸ ਨੂੰ ਉਮੀਦ ਹੈ ਕਿ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਕਾਰ ਅਰਜਨਟੀਨਾ ’ਚ ਸਿਖਰ ਵਾਰਤਾ ਹੋਵੇਗੀ। ਟਰੰਪ ਨੇ ਕਿਹਾ ਸੀ ਕਿ ਰੂਸ ਵੱਲੋਂ ਯੂਕਰੇਨ ਦੇ ਤਿੰਨ ਜੰਗੀ ਬੇੜੇ ਫੜੇ ਜਾਣ ਕਰਕੇ ਉਹ ਪੂਤਿਨ ਨਾਲ ਬੈਠਕ ਰੱਦ ਕਰ ਸਕਦੇ ਹਨ। ਕ੍ਰੈਮਲਿਨ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਰੂਸ ਨੂੰ ਅਜੇ ਅਮਰੀਕਾ ਤੋਂ ਵਾਰਤਾ ਰੱਦ ਕਰਨ ਬਾਰੀ ਕੋਈ ਸੂਚਨਾ ਨਹੀਂ ਮਿਲੀ ਹੈ।