ਨਵੀਂ ਦਿੱਲੀ, 11 ਦਸੰਬਰ
ਸੁਪਰੀਮ ਕੋਰਟ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਨੂੰ ਰਾਜਪਾਲ ਸੱਤਿਆਪਾਲ ਮਲਿਕ ਵੱਲੋਂ ਭੰਗ ਕਰਨ ਨੂੰ ਚੁਣੌਤੀ ਦੇਣ ਵਾਲੀ ਇੱਕ ਜਨਹਿੱਤ ਪਟੀਸ਼ਨ ਰੱਦ ਕਰ ਦਿੱਤੀ ਹੈ। ਚੀਫ਼ ਜਸਟਿਸ ਰੰਜਨ ਗੋਗੋਈ ਅਤੇ ਜਸਟਿਸ ਐੱਸ ਕੇ ਕੌਲ ਨੇ ਕਿਹਾ,‘ਅਸੀਂ ਰਾਜਪਾਲ ਦੇ ਫੈਸਲੇ ਵਿਚ ਦਖਲ ਦੇ ਇਛੁੱਕ ਨਹੀਂ ਹਾਂ।’ ਬੈਂਚ ਵੱਲੋਂ ਭਾਜਪਾ ਆਗੂ ਗਗਨ ਭਗਤ ਵੱਲੋਂ ਪਾਈ ਅਪੀਲ ਦੀ ਸੁਣਵਾਈ ਕੀਤੀ ਜਾ ਰਹੀ ਸੀ। ਇਸ ਦੌਰਾਨ ਭਾਜਪਾ ਦੀ ਜੰਮੂ ਕਸ਼ਮੀਰ ਇਕਾਈ ਨੇ ਆਪਣੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਗਗਨ ਭਗਤ ਨੂੰ ਗੈਰ-ਅਨੁਸ਼ਾਸਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਹੈ