Close
Menu

ਸ. ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਅਤੇ ਐਸ.ਓ.ਆਈ ਦੇ ਜਥੇਬੰਦਕ ਢਾਂਚੇ ਦਾ ਐਲਾਨ।

-- 12 December,2018

• ਯੂਥ ਵਿੰਗ ਦੇ 5 ਜੋਨ ਪ੍ਰਧਾਨ ਬਣਾਏ ਅਤੇ 26 ਮੈਂਬਰੀ ਕੋਰ ਕਮੇਟੀ ਦਾ ਗਠਨ।

• ਪਾਰਟੀ ਵੱਲੋਂ ਸ. ਬਿਕਰਮ ਸਿੰਘ ਮਜੀਠੀਆ ਯੂਥ ਵਿੰਗ ਦੇ ਜਨਰਲ ਸਕੱਤਰ ਇੰਚਾਰਜ਼ ਦੀ ਭੂਮਿਕਾ ਨਿਭਾਉਣਗੇ।

 ਚੰਡੀਗੜ• 12 ਦਸੰਬਰ–ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਲੀਡਰਸ਼ਿਪ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਅੱਜ ਪਾਰਟੀ ਦੇ ਯੂਥ ਵਿੰਗ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕਰ ਦਿੱਤਾ। ਇਸ ਅਨੁਸਾਰ ਸ. ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਮਾਲਵਾ ਜੋਨ-1 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ ਫਰੀਦਕੋਟ, ਮਾਨਸਾ, ਬਠਿੰਡਾ, ਫਿਰੋਜਪੁਰ, ਫਾਜਲਿਕਾ, ਸ਼੍ਰੀ ਮੁਕਤਸਰ ਸਾਹਿਬ ਅਤੇ ਮੋਗਾ ਜ਼ਿਲੇ ਸ਼ਾਮਲ ਹਨ। ਇਸੇ ਤਰਾਂ ਸ. ਸਤਬੀਰ ਸਿੰਘ ਖਟੜਾ ਨੂੰ ਮਾਲਵਾ ਜੋਨ-2 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਿਸ ਵਿੱਚ ਪਟਿਆਲਾ, ਸੰਗਰੂਰ ਅਤੇ ਬਰਨਾਲਾ ਜ਼ਿਲੇ ਸ਼ਾਮਲ ਹਨ। ਸ. ਗੁਰਪ੍ਰੀਤ ਸਿੰਘ ਰਾਜੂਖੰਨਾਂ ਨੂੰ ਮਾਲਵਾ ਜੋਨ-3 ਦਾ ਪ੍ਰਧਾਨ ਬਣਾਇਆ ਗਿਆ ਹੈ ਜਿਸ ਵਿੱਚ ਫਤਿਹਗੜ• ਸਾਹਿਬ, ਰੋਪੜ•, ਮੋਹਾਲੀ  ਅਤੇ ਲੁਧਿਆਣਾ ਜ਼ਿਲੇ ਸ਼ਾਮਲ ਹਨ। ਮਾਝਾ ਜੋਨ ਦੀ ਜਿੰਮੇਵਾਰੀ ਸ. ਰਵੀਕਰਨ ਸਿੰਘ ਕਾਹਲੋਂ ਨੂੰ ਦਿੱਤੀ ਗਈ ਹੈ  ਜਿਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨ ਤਾਰਨ ਅਤੇ ਪਠਾਨਕੋਟ ਜਿਲੇ ਸ਼ਾਮਲ ਹਨ। ਇਸੇ ਤਰਾਂ ਦੋਆਬਾ ਜੋਨ ਦੀ ਜਿੰਮੇਵਾਰੀ ਪਾਰਟੀ ਦੇ ਨੌਂਜਵਾਨ ਆਗੂ ਸ. ਸੁਖਦੀਪ ਸਿੰਘ ਸ਼ੁਕਾਰ ਨੂੰ ਦਿੱਤੀ ਗਈ ਹੈ ਜੋ ਜਿਲਾ ਜਲੰਧਰ, ਹਿਸਆਰਪੁਰ, ਕਪੂਰਥਲਾ ਅਤੇ ਨਵਾਂਸ਼ਹਿਰ ਦਾ ਕੰਮ ਦੇਖਣਗੇ। 

 ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਾਰਟੀ ਦੇ ਯੂਥ ਵਿੰਗ ਨੂੰ ਸੇਧ ਦੇਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਨਰਲ ਸਕੱਤਰ ਸ. ਬਿਕਰਮ ਸਿੰਘ ਮਜੀਠੀਆ ਨੂੰ ਬਤੌਰ ਜਨਰਲ ਸਕੱਤਰ ਇੰਚਾਰਜ਼, ਯੂਥ ਵਿੰਗ ਦੀ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ ਜੋ ਆਪਣੇ ਤਜਰਬੇ ਦੇ ਆਧਾਰ ਤੇ ਬਾਕੀ ਜਿੰਮੇਵਾਰੀਆਂ ਦੇ ਨਾਲ-ਨਾਲ ਯੂਥ ਵਿੰਗ ਨੂੰ ਸ਼ਕਤੀਸਾਲੀ ਬਣਾਉਣ ਲਈ ਵਿਸ਼ੇਸ਼ ਧਿਆਨ ਦੇਣਗੇ। 

 ਡਾ. ਚੀਮਾ ਨੇ ਅੱਗੇ ਦੱਸਿਆ ਕਿ ਇਸੇ ਤਰਾਂ ਸ. ਬਾਦਲ ਵੱਲੋਂ ਯੁਥ ਵਿੰਗ ਦੇ ਸੀਨੀਅਰ ਲੀਡਰਾਂ ਤੇ ਆਧਾਰਤ ਇੱਕ 26 ਮੈਂਬਰੀ ਕੋਰ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ ਜੋ ਕਿ ਸਿੱਧੇ ਤੌਰ ਤੇ ਪਾਰਟੀ ਦੇ ਜਨਰਲ ਸਕੱਤਰ ਇੰਜਾਰਜ਼ ਨੂੰ ਜੁਆਬਦੇਹ ਹੋਣਗੇ। ਇਸ ਕੋਰ ਕਮੇਟੀ ਵਿੱਚ ਹੇਠ ਲਿਖੇ ਨਾਮ ਸ਼ਾਮਲ ਕੀਤੇ ਗਏ ਹਨ ਜਿਹਨਾਂ ਵਿੱਚ ਸ. ਬਲਦੇਵ ਸਿੰਘ ਖਹਿਰਾ ਐਮ.ਐਲ.ਏ, ਸ. ਦਿਲਰਾਜ ਸਿੰਘ ਭੂੰਦੜ ਐਮ.ਐਲ.ਏ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਐਲ.ਏ, ਸ. ਮਨਜੀਤ ਸਿੰਘ ਮੰਨਾ ਸਾਬਾਕਾ ਵਿਧਾਇਕ, ਸ. ਹਰਪ੍ਰੀਤ ਸਿੰਘ ਮਲੋਟ ਸਾਬਕਾ ਵਿਧਾਇਕ, ਸ. ਮਨਪ੍ਰੀਤ ਸਿੰਘ ਇਯਾਲੀ ਸਾਬਕਾ ਵਿਧਾਇਕ, ਸ. ਇੰਦਰਇਕਬਾਲ ਸਿੰਘ ਅਟਵਾਲ ਸਾਬਕਾ ਵਿਧਾਇਕ, ਸ. ਬਲਜੀਤ ਸਿੰਘ ਜਲਾਲਉਸਮਾਂ ਸਾਬਕਾ ਵਿਧਾਇਕ, ਸ. ਬਰਜਿੰਦਰ ਸਿੰਘ ਬਰਾੜ ਮੋਗਾ, ਸ. ਭੁਪਿੰਦਰ ਸਿੰਘ ਚੀਮਾ, ਯੁਵਰਾਜ ਭÎੁਪਿੰਦਰ ਸਿੰਘ, ਸ. ਤਰਸੇਮ ਸਿੰਘ ਭਿÎੰਡਰ, ਸ. ਵਿਨਰਜੀਤ ਸਿੰਘ ਗੋਲਡੀ, ਸ. ਹੈਰੀ ਮੁਖਮੈਲਪੁਰ, ਸ. ਸਤਿਗੁਰ ਸਿੰਘ ਅਨਮੋਲ, ਸ. ਅਮਰਿੰਦਰ ਸਿੰਘ ਬਜਾਜ, ਸ. ਗੁਰਪ੍ਰੀਤ ਸਿੰਘ ਝੱਬਰ, ਸ. ਸੁਖਮਨ ਸਿੰਘ ਸਿੱਧੂ, ਸ. ਰਵੀਪ੍ਰੀਤ ਸਿੰਘ ਸਿੱਧੂ, ਸ. ਪਰਮਿੰਦਰ ਸਿੰਘ ਬਰਾੜ, ਸ. ਪਵਨਪ੍ਰੀਤ ਸਿੰਘ ਬੌਬੀ ਬਾਦਲ, ਸ. ਰਣਜੀਤ ਸਿੰਘ ਖੋਜੇਵਾਲ, ਸ. ਸੁਖਜਿੰਦਰ ਸਿੰਘ ਸੋਨੂੰ ਲੰਗਾਹ, ਸ. ਪਰਮਵੀਰ ਸਿੰਘ ਲਾਡੀ, ਸ. ਤਜਿੰਦਰ ਸਿੰਘ ਨਿੱਝਰ ਅਤੇ ਸ. ਕੰਵਲਪ੍ਰੀਤ ਸਿੰਘ ਕਾਕੀ ਦੇ ਨਾਮ ਸ਼ਾਮਲ ਹਨ। 

 ਉਪਰੋਕਤ ਤੋਂ ਇਲਾਵਾ ਪਾਰਟੀ ਦੇ ਦੋ ਸੀਨੀਅਰ ਯੂਥ ਆਗੂਆਂ ਨੂੰ ਯੂਥ ਵਿੰਗ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ ਜਿਹਨਾਂ ਵਿੱਚ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਐਮ.ਐਲ.ਏ  ਅਤੇ ਸ. ਸਰਬਜੋਤ ਸਿੰਘ ਸਾਹਬੀ ਦੇ ਨਾਮ ਸ਼ਾਮਲ ਹਨ। 

 ਸ. ਬਾਦਲ ਨੇ ਇੱਕ ਹੋਰ ਅਹਿਮ ਐਲਾਨ ਕਰਦੇ ਹੋਏ  ਪਾਰਟੀ ਦੇ ਨੌਂਜਵਾਨ ਤੇ ਮਿਹਨਤੀ ਆਗੂ ਸ. ਪਰਮਿੰਦਰ ਸਿੰਘ ਬਰਾੜ  ਜੋ ਕਿ ਲੰਬਾ ਸਮਾ ਪਾਰਟੀ ਦੇ ਯੂਥ ਵਿੰਗ ਵਿੱਚ ਅਹਿਮ ਰੋਲ ਨਿਭਾ ਚੁੱਕੇ ਹਨ ਨੂੰ ਵਿਦਿਆਰਥੀ ਵਰਗ ਨੂੰ ਲਾਮਬੰਦ ਕਰਨ ਵਾਸਤੇ ਐਸ.ਓ.ਆਈ ਦਾ ਪ੍ਰਧਾਨ ਬਣਾਇਆ ਗਿਆ ਹੈ। 

Facebook Comment
Project by : XtremeStudioz