Close
Menu

ਰਾਹੁਲ ਗਾਂਧੀ ਨੇ ਕਮਲ ਨਾਥ ਨੂੰ ਮੁਖ ਮੰਤਰੀ ਬਣਾਉਣ ਦਾ ਫੈਸਲਾ ਕਰ ਕੇ ਸਿੱਖ ਕੌਮ ਦੇ ਜਖਮਾਂ ‘ਤੇ ਲੂਣ ਛਿੜਕਿਆ: ਦਮਦਮੀ ਟਕਸਾਲ ਮੁਖੀ

-- 14 December,2018

ਫੈਸਲਾ ਬਦਲੇ ਜਾਂ ਕਾਂਗਰਸ ਸਿਖਾਂ ਦੇ ਵਿਆਪਕ ਰੋਹ ਤੇ ਰੋਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ: ਬਾਬਾ ਹਰਨਾਮ ਸਿੰਘ ਖਾਲਸਾ।  

ਮਹਿਤਾ ਚੌਕ, 14 ਦਸੰਬਰ (    )  ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦੇ ਰਾਹਬਲ ਗਾਂਧੀ ਦੇ ਫੈਸਲੇ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ਨੂੰ ਸਿਖ ਕੌਮ ਦੇ ਜਖਮਾਂ ‘ਤੇ ਲੂਣ ਛਿੜਕਣ ਤੁਲ ਕਰਾਰ ਦਿਤਾ ਹੈ ਅਤੇ ਪੰਜਾਬ ਦੇ ਕਾਗਸੀ ਆਗੂਆਂ ਇਸ ਪ੍ਰਤੀ ਆਪਣੀ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।

ਦਮਦਮੀ ਟਕਸਾਲ ਦੇ ਬੁਲਾਰੇ ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ‘ਚ ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਕਮਲ ਨਾਥ ਦਾ ਕਤਲਆਮ ‘ਚ ਦੋਸ਼ੀ ਹੋਣ ਬਾਰੇ ਪੁਖਤਾ ਸਬੂਤ ਮੌਜੂਦ ਹਨ। ਅਜਿਹਾ ਸਥਿਤੀ ‘ਚ ਕਾਂਗਰਸ ਪ੍ਰਧਾਨ ਵਲੋਂ ਉਸ ਨੂੰ ਮੱਧ ਪ੍ਰਦੇਸ਼ ਦਾ ਮੁਖ ਮੰਤਰੀ ਬਣਾਉਣਾ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾÀਣ ਦੀ ਕਾਰਵਾਈ ਹੈ ਅਤੇ ਇਸ ਨੇ ਇਹ ਇਕ ਵਾਰ ਫਿਰ ਸਾਬਿਤ ਕਰਦਿਤਾ ਹੈ ਕਿ ਕਾਂਗਰਸ ਅਤੇ ਗਾਂਧੀ ਪਰਿਵਾਰ ਸਿਖ ਕਤਲੇਆਮ ਦੇ ਦੋਸ਼ੀਆਂ ਦੀ ਨਾ ਕੇਵਲ ਪੁਸ਼ਤ ਪਨਾਹੀ ਕਰ ਰਿਹਾ ਹੈ ਸਗੋਂ ਉਹਨਾਂ ਨੂੰ ਸਿਖ ਵਿਰੋਧੀ ਮਾਨਸਿਕਤਾ ਤਹਿਤ ਉਚ ਅਹੁਦਿਆਂ ‘ਤੇ ਬਿਠਾ ਕੇ ਸਿਖਾਂ ਨੂੰ ਚਿੜ੍ਹਾ ਵੀ ਰਿਹਾ ਹੈ। ਕਾਂਗਰਸ ਨੇ ਇਕ ਵਾਰ ਫਿਰ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਦੀ ਪਿੱਠ ਥਾਪੜ ਕੇ ਸਿੱਖ ਕੌਮ ਦੇ ਰਿਸਦੇ ਜ਼ਖ਼ਮਾਂ ‘ਤੇ ਲੂਣ ਪਾਇਆ ਹੈ । ਉਨ੍ਹਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ਵਿਚ ਕਮਲ ਨਾਥ ਅਜ ਤਕ ਕਿਸੇ ਵੀ ਅਦਾਲਤ ਤੋਂ ਦੋਸ਼ ਮੁਕਤ ਨਹੀਂ ਹੋਇਆ ਕਿ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਦੇ ਕੇ ਨਿਵਾਜਿਆ ਜਾ ਸਕੇ। ਬਾਬਾ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਵਿਸ਼ਵ ‘ ਵਸਦੇ ਸਿਖਾਂ ਅਤੇ ਇਨਸਾਫ ਪਸੰਦ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਕਾਂਗਰਸ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਦਿਆਂ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਤੁਰੰਤ ਬਦਲਿਆ ਜਾਣਾ ਚਾਹੀਦਾ ਹੈ। ਚਿਤਾਵਨੀ ‘ਚ ਉਹਨਾਂ ਕਿਹਾ ਕਿ ਜੇਕਰ ਇਹ ਫੈਸਲਾ ਨਾ ਬਦਲਿਆ ਗਿਆ ਤਾਂ ਕਾਂਗਰਸ ਪਾਰਟੀ ਸਿੱਖ ਕੌਮ ਦੇ ਰੋਸ ਅਤੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।  ਉਨਾਂ ਕਿਹਾ ਕਿ ’84 ਦੀ ਸਿੱਖ ਨਸਲਕੁਸ਼ੀ ਭਾਰਤੀ ਨਿਜਾਮ ਅਤੇ ਕਾਂਗਰਸ ਪਾਰਟੀ ਦੇ ਮਥੇ ਕਲੰਕ ਹੈ। ਜਿਸ ਦਾ ਦਾਗ ਸਿਖ ਕੌਮ ਨੂੰ ਇਨਸਾਫ ਦਿਤੇ ਬਿਨਾ ਧੋਤਾ ਨਹੀਂ ਜਾ ਸਕਦਾ। ਉਹਨਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੋਸ਼ੀਆਂ ਦੇ ਚਿਹਰੇ ਬੇਨਕਾਬ ਕਰਨ ਦੀ ਥਾਂ ਉਨਾਂ ਨੂੰ ਪਨਾਹ ਦੇਣ ਲਈ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਰਾਹੁਲ ਨੂੰ ਭਲੀ ਭਾਂਤ ਪਤਾ ਹੈ ਕਿ ਦੋਸ਼ੀ ਕੋਣ ਕੌਣ ਹਨ। ਉਹ ਇੱਕ ਨਿੱਜੀ ਟੀ ਵੀ ਚੈਨਲ ‘ਤੇ ਇੱਕ ਇੰਟਰਵਿਊ ਦੌਰਾਨ ਇਹ ਕਬੂਲ ਕਰ ਚੁੱਕਿਆ ਹੈ ਕਿ ਉਕਤ ਕਤਲੇਆਮ ‘ਚ ਕਾਂਗਰਸੀ ਆਗੂਆਂ ਦੀ ਸ਼ਮੂਲੀਅਤ ਸੀ। ਕਾਂਗਰਸ ਪਾਰਟੀ ਨੇ ਕਤਲੇਆਮ ਨੂੰ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤਾ । ਜਾਂਚ ਦੌਰਾਨ ਅਤੇ ਵਖ ਵਖ ਕਈ ਜਾਂਚ ਕਮਿਸ਼ਨਾਂ ਵੱਲੋਂ ਸਾਹਮਣੇ ਲਿਆਂਦੇ ਗਏ ਦੋਸ਼ੀਆਂ ਨੂੰ ਸਜਾਵਾਂ ਦੇਣ ਦਿਵਾਉਣ ਦੀ ਥਾਂ ਕਾਂਗਰਸ ਅਤੇ ਗਾਂਧੀ ਪਰਿਵਾਰ ਨੇ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ। ਉਹਨਾਂ ਦੋਸ਼ੀਆਂ ਨੂੰ ਕਾਂਗਰਸ ਦੀਆਂ ਸਰਕਾਰਾਂ ਦੌਰਾਨ ਕਲੀਨ ਚਿਟ ਦਿਵਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ । 

Facebook Comment
Project by : XtremeStudioz