Close
Menu

ਟੈਨਿਸ: ਆਸਟਰੀਆ ਦੇ ਥੀਮ ਅਤੇ ਰੂਸ ਦੀ ਐਂਦਰੇਸਕੂ ਨੇ ਜਿੱਤੇ ਖ਼ਿਤਾਬ

-- 19 March,2019

ਇੰਡੀਅਨਜ਼ ਵੈੱਲਜ਼, ਆਸਟਰੀਆ ਦੇ ਉਭਰਦੇ ਖਿਡਾਰੀ ਡੋਮੀਨੀਕ ਥੀਮ ਨੇ ਐਤਵਾਰ ਨੂੰ ਇੱਥੇ ਆਪਣੇ ਪਹਿਲੇ ਏਟੀਪੀ ਮਾਸਟਰਜ਼ 1000 ਦੇ ਖ਼ਿਤਾਬ ਉੱਤੇ ਕਬਜ਼ਾ ਕਰਕੇ ਦੁਨੀਆਂ ਦੇ ਧੁਨੰਤਰ ਖਿਡਰੀਆਂ ਨੂੰ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਬਾਰੇ ਦਸਤਕ ਦੇ ਦਿੱਤੀ ਹੈ। ਉਸ ਨੇ ਫਾਈਨਲ ਵਿੱਚ ਦੁਨੀਆਂ ਦੇ ਵੱਡੇ ਖਿਡਾਰੀ ਰੋਜਰ ਫੈਡਰਰ ਨੂੰ ਹਰਾ ਕੇ ਉਸ ਦੇ ਵੱਲੋਂ ਇੱਥੇ 6ਵਾਂ ਖ਼ਿਤਾਬ ਜਿੱਤਣ ਦੀਆਂ ਉਮੀਦਾਂ ਉੱਤੇ ਵੀ ਪਾਣੀ ਫੇਰ ਦਿੱਤਾ। ਇਸ ਦੇ ਨਾਲ ਹੀ ਕੈਨੇਡਾ ਦੀ ਬਿਨਾਕਾ ਐਂਦਰੇਸਕੂ ਨੇ ਆਲਮੀ ਦਰਜਾਬੰਦੀ ਉੱਤੇ 8ਵੇਂ ਸਥਾਨ ਉੱਤੇ ਕਾਬਜ਼ ਐਂਜਲੀਕ ਕਰਬਰ ਨੂੰ ਹਰਾ ਕੇ ਇੰਡੀਅਨ ਵੈੱਲਜ਼ ਡਬਲਿਊ ਟੀਏ ਖ਼ਿਤਾਬ ਜਿੱਤ ਲਿਆ ਹੈ। ਐਂਦਰੇਸਕੂ ਨੇ ਜਰਮਨੀ ਦੀ ਵਿੰਬਲਡਨ ਚੈਂਪੀਅਨ ਖਿਡਾਰਨ ਕਰਬਰ ਨੂੰ 6-4,3-6,6-4 ਦੇ ਨਾਲ ਮਾਤ ਦਿੱਤੀ। ਟੂਰਨਾਮੈਂਟ ਤੋਂ ਪਹਿਲਾਂ 18 ਸਾਲ ਦੀ ਐਂਦਰੇਸਕੂੂ ਦੀ ਵਿਸ਼ਵ ਪੱਧਰ ਉੱਤੇ ਦਰਜਾਬੰਦੀ 60ਵੀਂ ਸੀ ਪਰ ਫਾਈਨਲ ਵਿੱਚ ਜਿੱਤ ਤੋਂ ਬਾਅਦ ਉਹ 24ਵੇਂ ਸਥਾਨ ਉੱਤੇ ਪਹੁੰਚ ਜਾਵੇਗੀ।
ਆਸਟਰੀਆ ਦੇ 28 ਸਾਲ ਦੇ ਥੀਮ ਨੇ ਦੋ ਘੰਟੇ ਦੋ ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਫੈਡਰਰ ਨੂੰ 3-6,6-3,7-5 ਦੇ ਨਾਲ ਮਾਤ ਦਿੱਤੀ। ਇਸ ਤੋਂ ਪਹਿਲਾਂ ਉਹ ਮੈਡਰਿਡ ਮਾਸਟਰਜ਼ ਦੇ ਫਾਈਨਲ ਵਿੱਚ ਦੋ ਵਾਰ ਹਾਰ ਕੇ ਉਪ ਜੇਤੂ ਰਿਹਾ ਸੀ। ਕਰੀਅਰ ਦਾ 12ਵਾਂ ਖ਼ਿਤਾਬ ਜਿੱਤਣ ਵਾਲੇ ਥੀਮ ਨੇ ਪੰਜ ਮੁਕਾਬਲਿਆਂ ਦੇ ਵਿੱਚ ਫੈਡਰਰ ਨੂੰ ਤੀਜੀ ਵਾਰ ਮਾਤ ਦਿੱਤੀ ਹੈ। ਹਾਰਡ ਕੋਰਟ ੳੱਤੇ ਫੈਡਰਰ ਨੂੰ ਥੀਮ ਨੇ ਪਹਿਲੀ ਵਾਰ ਹਰਾਇਆ ਹੈ। ਵਿਸ਼ਵ ਦਰਜਾਬੰਦੀ ਵਿੱਚ ਅੱਠਵੇਂ ਸਥਾਨ ਉੱਤੇ ਕਾਬਜ਼ ਥੀਮ ਇਸ ਜਿੱਤ ਦੇ ਨਾਲ ਹੀ ਥਾਮਸ ਮੁਸਟਰ ਤੋਂ ਬਾਅਦ ਮਾਸਟਰਜ਼-1000 ਦਾ ਖ਼ਿਤਾਬ ਜਿੱਤਣ ਵਾਲਾ ਆਸਟਰੀਆ ਦਾ ਪਹਿਲਾ ਖਿਡਾਰੀ ਬਣ ਗਿਆ ਹੈ।
ਫੈਡਰਰ ਨੇ ਹਾਲ ਹੀ ਦੌਰਾਨ ਦੁਬਈ ਵਿੱਚ ਆਪਣੇ ਕਰੀਅਰ ਦਾ 100ਵਾਂ ਖਿ਼ਤਾਬ ਜਿੱਤਿਆ ਸੀ ਪਰ ਉਹ ਇੰਡੀਅਨ ਵੈੱਲਜ਼ ਵਿੱਚ ਛੇਵਾਂ ਖ਼ਿਤਾਬ ਜਿੱਤਣ ਦਾ ਰਿਕਾਰਡ ਨਹੀਂ ਬਣਾ ਸਕਿਆ। ਫੈਡਰਰ ਅਤੇ ਨੋਵਾਕ ਜੋਕੋਵਿਚ ਨੇ ਇਸ ਖ਼ਿਤਾਬ ਦੇ ਸਭ ਤੋਂ ਵੱਧ ਵਾਰ ਪੰਜ ਪੰਜ ਖ਼ਿਤਾਬ ਜਿੱਤੇ ਹਨ। ਇਹ ਜ਼ਿਕਰਯੋਗ ਹੈ ਕਿ ਇਸ ਵਾਰ ਵੱਡੇ ਖਿਡਰੀਆਂ ਨੂੰ ਹਾਰਾਂ ਦਾ ਮੂੰਹ ਦ।ੇਖਣਾ ਪਿਆ ਹੈ। ਇਨ੍ਹਾਂ ਵਿੱਚ ਜੋਕਵਿਚ ਵਰਗ। ਸ਼ਾਮਲ ਹਨ।

Facebook Comment
Project by : XtremeStudioz