Close
Menu

ਪਾਕਿਸਤਾਨ ‘ਚ ਮੀਂਹ ਅਤੇ ਹੜ੍ਹ ਨਾਲ 60 ਦੀ ਮੌਤ

-- 05 August,2013

pak_rain

ਇਸਲਾਮਾਬਾਦ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨ ‘ਚ ਮੁਸਲਾਧਾਰ ਮੀਂਹ ਅਤੇ ਹੜ੍ਹ ਕਾਰਨ ਪਿਛਲੇ ਦਿਨੀਂ 60 ਲੋਕਾਂ ਦੀ ਮੌਤ ਹੋ ਗਈ। ਤਟੀ ਸ਼ਹਿਰ ਕਰਾਚ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਰਾਚੀ ‘ਚ ਜ਼ਿਆਦਾਤਰ ਮੌਤਾਂ ਸ਼ਹਿਰ ਦੇ ਗੁਲਿਸਤਾਨ-ਏ-ਜੌਹਰ, ਅਮਰੋਹਾ ਸੁਸਾਇਟੀ ਅਤੇ ਸਾਦੀ ਟਾਊਨ ਇਲਾਕਿਆਂ ‘ਚ ਹੋਈ ਹੈ। ਇਹ ਇਲਾਕੇ ਹੁਣ ਵੀ ਜਲਮਗਨ ਹਨ। ਐਂਬੂਲੈਂਸ ਸੇਵਾ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਕਰੰਟ ਲੱਗਣ, ਛੱਤ ਡਿੱਗਣ ਅਤੇ ਡੁੱਬਣ ਨਾਲ ਲੋਕਾਂ ਦੀ ਮੌਤ ਹੋਈ ਹੈ। ਕਰਾਚੀ ‘ਚ ਬੀਤੇ ਸ਼ਨੀਵਾਰ ਨੂੰ ਮੀਂਹ ਸ਼ੁਰੂ ਹੋਇਆ ਸੀ ਅਤੇ ਇਹ ਹੁਣ ਵੀ ਸ਼ਹਿਰ ਦੇ ਕੁਝ ਹਿੱਸਿਆਂ ‘ਚ ਜਾਰੀ ਹੈ ਜਿਸ ਨਾਲ ਰਾਹਤ ਕਾਰਜ ‘ਚ ਪਰੇਸ਼ਾਨੀ ਆ ਰਹੀ ਹੈ। ਖੈਬਰ ਪਖਤੂਨਖਵਾ, ਬਲੋਚਿਸਤਾਨ, ਸਿੰਧ ਅਤੇ ਪੰਜਾਬ ਦੇ ਕਈ ਇਲਾਕਿਆਂ ‘ਚ ਮੀਂਹ ਅਤੇ ਹੜ੍ਹ ਦੀ ਲਪੇਟ ‘ਚ ਹੈ। ਰਾਸ਼ਟਰੀ ਸੰਕਟ ਪ੍ਰਬੰਧਨ ਵਿਵਸਥਾ ਦੇ ਕਾਮਰਾਨ ਜਿਆ ਨੇ ਕਿਹਾ ਕਿ ਖੈਬਰ ਪਖਤੂਨਖਵਾ ‘ਚ 8 ਕਬਾਇਲੀ ਇਲਾਕਿਆਂ ‘ਚ 12 ਬਲੋਚਿਸਤਾਨ ‘ਚ 10 ਅਤੇ ਪੰਜਾਬ ‘ਚ 12 ਲੋਕਾਂ ਦੀ ਮੌਤ ਹੋਈ ਹੈ।

Facebook Comment
Project by : XtremeStudioz