ਵਾਸ਼ਿੰਗਟਨ—5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮੌਤ ਦੀ ਰਾਹ ਤੱਕਦਾ ਇਕ ਦੋ ਸਾਲ ਦਾ ਬੱਚਾ ਅਮਰੀਕਾ ਵਿਚ ਆਪਣੇ ਮਾਤਾ-ਪਿਤਾ ਦੇ ਵਿਆਹ ਵਿਚ ‘ਬੈਸਟ ਮੈਨ’ ਬਣਿਆ। ਬੱਚੇ ਨੂੰ ਇਕ ਖਾਸ ਕਿਸਮ ਦਾ ਬਲੱਡ ਕੈਂਸਰ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਕੋਲ ਜ਼ਿੰਦਗੀ ਦੇ ਕੁਝ ਹੀ ਹਫਤੇ ਬਚੇ ਹਨ।
ਖਬਰ ਮੁਤਾਬਕ ਲੋਗਨ ਸਟੀਵੇਂਸਨ ਨਾਂ ਦੇ ਇਸ ਬੱਚੇ ਨੂੰ ਗੰਭੀਰ ਕਿਸਮ ਦਾ ਮਿਲਾਈਡ ਲਿਊਕੇਮੀਆ ਹੈ। ਉਸ ਦੇ ਕਈ ਆਪ੍ਰੇਸ਼ਨ ਹੋ ਚੁੱਕੇ ਹਨ। ਪਿਛਲੇ ਮਹੀਨੇ ਡਾਕਟਰਾਂ ਨੇ ਕਿਹਾ ਕਿ ਉਹ ਹੁਣ ਕੁਝ ਹੀ ਹਫਤੇ ਬਚ ਸਕਦਾ ਹੈ। ਇਸ ਗੱਲ ਨਾਲ ਉਸਦੇ ਮਾਤਾ-ਪਿਤਾ ਨੇ ਜਲਦੀ ਵਿਆਹ ਕਰਨ ਦਾ ਫੈਸਲਾ ਕਰ ਲਿਆ। ਪਹਿਲਾਂ ਉਨ੍ਹਾਂ ਦੀ ਯੋਜਨਾ ਜੁਲਾਈ 2014 ਵਿਚ ਵਿਆਹ ਕਰਨ ਦੀ ਸੀ। ਵਿਆਹ ਦੌਰਾਨ ਬੱਚੇ ਨੂੰ ਉਸ ਦੀ ਦਾਦੀ ਨੇ ਚੁੱਕਿਆ ਹੋਇਆ ਸੀ। ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਇਹ ਇਕ ਅਜਿਹਾ ਪਲ ਹੈ ਜਿਸ ਨੂੰ ਅਸੀਂ ਕਦੀ ਭੁੱਲ ਨਹੀਂ ਸਕਦੇ ਹਾਂ।