ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਹਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਮੋਨਿਕਾ ਵੇਲੁਸੀ ਨਾਲ ਸਿਲਵਰ ਸਕ੍ਰੀਨ ‘ਤੇ ਰੋਮਾਂਸ ਕਰਨਾ ਚਾਹੁੰਦੇ ਹਨ। ਦੱਸਿਆ ਜਾਂਦਾ ਹੈ ਕਿ ਸ਼ਾਹਰੁਖ ਖਾਨ ਹਾਲੀਵੁੱਡ ਅਭਿਨੇਤਰੀ ਮੋਨਿਕਾ ਦੇ ਵੱਡੇ ਪ੍ਰਸ਼ੰਸਕਾਂ ‘ਚੋਂ ਇਕ ਹਨ ਅਤੇ ਉਨ੍ਹਾਂ ਦੀ ਇੱਛਾ ਹੈ ਕਿ ਉਹ ਉਨ੍ਹਾਂ ਨਾਲ ਕਿਸੇ ਫਿਲਮ ਵਿਚ ਕੰਮ ਕਰਨ। ਸ਼ਾਹਰੁਖ ਹਾਲੀਵੁੱਡ ਦੇ ਜਵਾਂ ਦਿਲਾ ਦੀ ਧੜਕਨ ਗਿਰਾਡ ਬਟਲਰ ਨਾਲ ਵੀ ਕੰਮ ਕਰਨਾ ਚਾਹੁੰਦੇ ਹਨ। ਗਿਰਾਡ ਅਤੇ ਸ਼ਾਹਰੁਖ ਦਰਮਿਆਨ ਚੰਗੀ ਦੋਸਤੀ ਵੀ ਹੈ।
ਸ਼ਾਹਰੁਖ ਦਾ ਬੈਸਟ ਸੇਲਰ ਬੁਮ ਲਾਈਫ ਆਫ ਪਾਈ ਅਤੇ ਸ਼ਾਂਤਾਰਾਮ ‘ਤੇ ਆਧਾਰਿਤ ਫਿਲਮ ਦਾ ਨਿਰਮਾਣ ਕਰਨ ਦਾ ਵੀ ਇਰਾਦਾ ਹੈ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇੰਨਾਂ ਫਿਲਮਾਂ ਦੇ ਨਿਰਮਾਣ ‘ਤੇ ਕਾਫੀ ਲਾਗਤ ਆਵੇਗੀ ਜੋ ਇਸ ਸਮੇਂ ਉਨ੍ਹਾਂ ਦੇ ਬਸ ਵਿਚ ਨਹੀਂ ਹੈ। ਸ਼ਾਹਰੁਖ ਨੇ ਅਜੇ ਹਾਲ ਹੀ ‘ਚ ਚੇਨਈ ਐਕਸਪ੍ਰੈਸ ਦਾ ਨਿਰਮਾਣ ਕੀਤਾ ਹੈ ਜੋ ਕਿ 9 ਅਗਸਤ ਨੂੰ ਰਿਲੀਜ਼ ਹੋ ਰਹੀ ਹੈ।