ਮੁੰਬਈ – ਬਾਲੀਵੁੱਡ ‘ਚ ਬਾਕਸ ਆਫਿਸ ਦੀ ਰੇਸ ‘ਚ ਇਸ ਸਾਲ ਸਭ ਤੋਂ ਅੱਗੇ ਰਹਿਣ ਵਾਲੀ ਡਿੰਪਲ ਗਰਲ ਦੀਪਿਕਾ ਪਾਦੁਕੋਣ ਨੇ ਕਿਹਾ ਹੈ ਕਿ ਉਹ ਆਪਣੀ ਫਿਲਮਾਂ ਦੀ ਸਫਲਤਾ ‘ਤੇ ਜ਼ਿਆਦਾ ਧਿਆਨ ਨਹੀਂ ਦਿੰਦੀ ਅਤੇ ਆਪਣਾ ਕੰਮ ਕਰਦੀ ਰਹਿੰਦੀ ਹੈ। ਦੀਪਿਕਾ ਦੀ ਇਸ ਸਾਲ ਰੇਸ-2 ਅਤੇ ਯੇਹ ਜਵਾਨੀ ਹੈ ਦੀਵਾਨੀ ਵਰਗੀਆਂ ਫਿਲਮਾਂ ਨੇ 100 ਕਰੋੜ ਰੁਪਏ ਤੋਂ ਜ਼ਿਆਦਾ ਬਿਜਨੈੱਸ ਕੀਤਾ ਹੈ ਅਤੇ ਹੁਣ ਉਸ ਦੀ ਫਿਲਮ ਚੇਨਈ ਐਕਸਪ੍ਰੈਸ ਵੀ ਟਿਕਟ ਖਿੜਕੀ ‘ਤੇ ਸ਼ਾਨਦਾਰ ਬਿਜਨੈਸ ਕਰ ਰਹੀ ਹੈ। ਦੀਪਿਕਾ ਨੇ ਕਿਹਾ ਕਿ ਲੋਕ ਕਹਿ ਰਹੇ ਹਨ ਕਿ ਇਹ ਸਾਲ ਮੇਰਾ ਹੈ। ਡਿੰਪਲ ਗਰਲ ਨੇ ਕਿਹਾ ਕਿ ਮੈਂ ਸਫਲਤਾ ਲਈ ਨਿੱਜੀ ਤੌਰ ‘ਤੇ ਕਾਫੀ ਬਲੀਦਾਨ ਦਿੱਤਾ ਹੈ ਅਤੇ ਪਰਿਵਾਰ ਨੂੰ ਘੱਟ ਸਮਾਂ ਦਿੱਤਾ ਹੈ। ਇਸ ਦਾ ਸਿੱਟਾ ਹੁਣ ਸਾਹਮਣੇ ਆ ਰਿਹਾ ਹੈ। ਮੈਂ ਆਪਣਾ ਧਿਆਨ ਆਪਣੀ ਅਗਲੀ ਫਿਲਮ ‘ਤੇ ਲਗਾਉਣਾ ਚਾਹੁੰਦੀ ਹਾਂ ਤਾਂ ਕਿ ਮੇਰੀ ਅਗਲੀ ਫਿਲਮ ਪਹਿਲਾ ਦੀ ਫਿਲਮ ਵਾਂਗ ਚੰਗੀ ਬਣੇ।