ਮੁਬੰਈ—ਬਾਲੀਵੁੱਡ ਦੇ ਦਬੰਗ ਸਟਾਰ ਸਲਮਾਨ ਖਾਨ ਮੰਨੇ-ਪ੍ਰਮੰਨੇ ਫਿਲਮਕਾਰ ਕਰਨ ਜੌਹਰ ਦੀ ਫਿਲਮ ‘ਚ ਕੰਮ ਕਰਨਾ ਚਾਹੁੰਦੇ ਹਨ। ‘ਬਿੱਗ ਬਾਸ ਸੀਜ਼ਨ 7′ ਦੇ ਪ੍ਰਮੋਸ਼ਨ ਦੇ ਸਿਲਸਿਲੇ ‘ਚ ਕਲਰਸ ‘ਤੇ ਪ੍ਰਸਾਰਤ ਹੋ ਰਹੇ ਰਿਐਲਟੀ ਸ਼ੋਅ ‘ਝਲਕ ਦਿਖਲਾ ਜਾ ਸੀਜ਼ਨ 6′ ਦੇ ਮੰਚ ‘ਤੇ ਪਹੁੰਚੇ ਸਲਮਾਨ ਖਾਨ ਨੇ ਕਿਹਾ ਮੈਂ ਕਰਨ ਜੌਹਰ ਦੀ ਫਿਲਮ ‘ਚ ਕੰਮ ਕਰਨਾ ਚਾਹੁੰਦਾ ਹਾਂ। ਪਹਿਲਾਂ ਮੈਂ ਕਰਨ ਨਾਲ ਇਸ ਬਾਰੇ ਗੱਲ ਨਹੀਂ ਕੀਤੀ ਸੀ ਪਰ ਕਿਉਂਕਿ ਕਦੀ ਮੌਕਾ ਨਹੀਂ ਮਿਲਿਆ। ਸਲਮਾਨ ਖਾਨ ਨੇ ਕਿਹਾ ਕਿ ਫਿਲਹਾਲ ਅਜੇ ਮੇਰੇ ਕੋਲ ਕਰਨ ਦੀ ਫਿਲਮ ‘ਚ ਕੰਮ ਕਰਨ ਲਈ ਡੇਟਸ ਨਹੀਂ ਹੈ। ਬਾਅਦ ‘ਚ ਜਦੋਂ ਮੈਨੂੰ ਮੌਕਾ ਮਿਲੇਗਾ ਤਾਂ ਜ਼ਰੂਰ ਮੈਂ ਕਰਨ ਦੀ ਫਿਲਮ ‘ਚ ਕੰਮ ਕਰਾਂਗਾ। ਕਰਨ ਮੇਰੇ ਬਹੁਤ ਚੰਗੇ ਦੋਸਤ ਹਨ। ਸਲਮਾਨ ਖਾਨ ਨੇ ਕਰਨ ਜੌਹਰ ਦੀ ਫਿਲਮ ‘ਕੁਛ-ਕੁਛ ਹੋਤਾ ਹੈ’ ‘ਚ ਮਹਿਮਾਨ ਕਲਾਕਾਰ ਦੇ ਰੂਪ ‘ਚ ਕੰਮ ਕੀਤਾ ਸੀ। ‘ਕੁਛ-ਕੁਛ ਹੋਤਾ ਹੈ’ ਕਰਨ ਜੌਹਰ ਦੀ ਬਤੌਰ ਡਾਇਰੈਕਟਰ ਪਹਿਲੀ ਫਿਲਮ ਸੀ।