ਅਦੇਨ- ਯਮਨ ਵਿਚ ਕੱਲ ਫੌਜ ਅਤੇ ਬਾਗੀਆਂ ਵਿਚਾਲੇ ਲੜਾਈ ਅਤੇ ਸਾਊਦੀ ਗਠਜੋੜ ਵਲੋਂ ਹਾਉਤੀ ਬਾਗੀਆਂ ਦੇ ਕਈ ਟਿਕਾਣਿਆਂ ‘ਤੇ ਕੀਤੇ ਗਏ ਹਮਲਿਆਂ ਵਿਚ ਘੱਟੋ-ਘੱਟ 85 ਲੋਕ ਮਾਰੇ ਗਏ। ਫੌਜ ਅਤੇ ਡਾਕਟਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਕ ਸਥਾਨਕ ਅਧਿਕਾਰੀ ਨੇ ਦੱਸਿਆ ਕਿ ਦਲੇਅ ਸ਼ਹਿਰ ਵਿਚ ਹਉਤੀ ਬਾਗੀਆਂ ਅਤੇ ਹਾਦੀ ਸਮਰਥਕ ਫੌਜ ਦੇ ਵਿਚਾਲੇ ਹਿੰਸਕ ਲੜਾਈ ਵਿਚ 48 ਲੋਕ ਮਾਰੇ ਗਏ। ਮ੍ਰਿਤਕਾਂ ਵਿਚ 17 ਫੌਜੀ ਵੀ ਸ਼ਾਮਲ ਹਨ। ਹਿੰਸਾ ਦੀ ਹੋਰ ਘਟਨਾ ਵਿਚ ਦੱਖਣੀ-ਪੱਛਮੀ ਸ਼ਹਿਰ ਤੇਜ਼ ਵਿਚ 10 ਹਉਤੀ ਬਾਗੀ ਅਤੇ 4 ਫੌਜੀ ਮਾਰੇ ਗਏ।
ਯਮਨ ਵਿਚ ਰਾਜਧਾਨੀ ਸਨਾ ਅਤੇ ਅਦੇਨ ਦੇ ਬਾਅਦ ਤੀਸਰੇ ਸਭ ਤੋਂ ਵੱਡੇ ਸ਼ਹਿਰ ਤੇਜ਼ ਵਿਚ ਪਿਛਲੇ ਇਕ ਹਫਤੇ ਤੋਂ ਦੋਹਾਂ ਧਿਰਾਂ ਵਿਚਾਲੇ ਲੜਾਈ ਚੱਲ ਰਹੀ ਹੈ।