Close
Menu

Asian Games : ਅਚੰਤ-ਮਣਿਕਾ ਦੀ ਜੋੜੀ ਨੇ ਟੇਬਲ ਟੇਨਿਸ ‘ਚ ਭਾਰਤ ਲਈ ਜਿੱਤਿਆ ਕਾਂਸੀ ਤਮਗਾ

-- 29 August,2018

ਜਕਾਰਤਾ : ਭਾਰਤੀ ਜੋੜੀ ਸ਼ਰਤ ਕਮਲ ਅਚੰਤ ਅਤੇ ਮਣਿਕਾ ਬਤਰਾ ਨੇ ਟੇਬਲ ਟੈਨਿਸ ਮਿਕਸਡ ਡਬਲ ‘ਚ ਭਾਰਤ ਲਈ ਕਾਂਸੀ ਤਮਗਾ ਜਿੱਤਿਆ ਹੈ। ਭਾਰਤੀ ਜੋੜੀ ਮਣਿਕਾ ਅਤੇ ਅਚੰਤ ਨੂੰ ਚੀਨੀ ਜੋੜੀ ਵਾਂਗ ਚੁਕਿਨ ਅਤੇ ਸੁਨ ਯਿੰਗਸ਼ਾ ਤੋਂ 9-11, 5-11, 13-11, 4-11, 8-11 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਅਚੰਤ ਸ਼ਰਤ ਕਮਲ ਅਤੇ ਮਣਿਕਾ ਬਤਰਾ ਦੀ ਭਾਰਤੀ ਜੋੜੀ ਨੇ 18ਵੀਆਂ ਏਸ਼ੀਆਈ ਖੇਡਾਂ ‘ਚ ਬੁੱਧਵਾਰ ਨੂੰ ਟੇਬਲ ਟੈਨਿਸ ਪ੍ਰਤੀਯੋਗਿਤਾ ‘ਚ ਮਿਕਸਡ ਡਬਲ ਮੁਕਾਬਲਾ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈ ਸੀ। ਰਾਸ਼ਟਰਮੰਡਲ ਖੇਡਾਂ ਦੀ ਚੈਂਪੀਅਨ ਮਣਿਕਾ ਬਤਰਾ ਅਤੇ ਅਚੰਤ ਨੇ ਇਕ ਪਾਸੜ ਅੰਦਾਜ਼ ‘ਚ ਆਪਣਾ ਮੈਚ ਜਿੱਤਿਆ ਅਤੇ ਮਲੇਸ਼ੀਆ ਦੇ ਜਾਵੇਨ ਚੂੰਗ ਅਤੇ ਕਾਰਨੇ ਲਾਈਨ ਡਿਕ ਦੀ ਜੋੜੀ ਨੂੰ ਲਗਾਤਾਰ ਸੈੱਟਾਂ ‘ਚ 11-2, 11-5, 11-8 ਨਾਲ ਹਰਾਇਆ ਸੀ। ਉਥੇ ਹੀ ਭਾਰਤ ਦੇ ਐਂਥਨੀ ਅਮਾਲਰਾਜ ਅਤੇ ਮਧੁਰਿਕਾ ਸੁਹਾਸ ਦੀ ਜੋੜੀ ਨੇ ਰਾਊਂਡ-32 ਦੇ ਮੁਕਾਬਲੇ ‘ਚ ਇੰਡੋਨੇਸ਼ੀਆ ਦੇ ਡੋਨੀ ਪ੍ਰਾਸੇਤਿਆ ਏਜੀ ਅਤੇ ਲਿਲਿਸ ਇੰਦ੍ਰਿਆਨੀ ਦੀ ਜੋੜੀ ਨੂੰ 3-1 ਨਾਲ ਹਰਾਇਆ। ਹੁਣ ਅਮਾਲਰਾਜ ਅਤੇ ਮਧੁਰਿਕਾ ਦਾ ਮੁਕਾਬਲਾ ਹਾਂਗਕਾਂਗ ਦੇ ਕਵਾਨ ਕਿਤ ਹੋ ੱਤੇ ਹੋ ਚਿੰਗ ਲੀ ਨਾਲ ਹੋਵੇਗਾ।

Facebook Comment
Project by : XtremeStudioz