Close
Menu

Asian Games : ਪਾਕਿ ਨੂੰ 2-1 ਨਾਲ ਹਰਾ ਕੇ ਭਾਰਤ ਨੇ ਹਾਕੀ ‘ਚ ਜਿੱਤਿਆ ਕਾਂਸੀ ਤਮਗਾ

-- 01 September,2018

ਜਕਾਰਤਾ — ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ 18ਵੀਆਂ ਏਸ਼ੀਆਈ ਖੇਡਾਂ ਦੇ ਕਾਂਸੀ ਤਮਗੇ ਮੁਕਾਬਲੇ ਵਿਚ ਭਾਰਤ ਨੇ ਬਾਜ਼ੀ ਮਾਰਦੇ ਹੋਏ ਕਾਂਸੀ ਤਮਗੇ ‘ਤੇ ਕਬਜਾ ਕੀਤਾ ਹੈ। ਭਾਰਤ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਭਾਰਤ ਦੇ ਅਕਾਸ਼ਦੀਪ ਸਿੰਘ ਨੇ ਦੂਜੇ ਮਿੰਟ ਵਿਚ ਹੀ ਗੋਲ ਕਰ ਕੇ ਭਾਰਤ ਨੂੰ 1-0 ਦੀ ਬਡ਼੍ਹਤ ਦਿਵਾ ਦਿੱਤੀ। ਉੱਥੇ ਹੀ ਚੌਥੇ ਕੁਆਰਟਰ ਦੇ 49ਵੇਂ ਮਿੰਟ ਵਿਚ ਪੈਨਲਟੀ ਕਾਰਨਰ ਦਾ ਫਾਇਦਾ ਚੁੱਕਦੇ ਹੋਏ ਭਾਰਤ ਦੀ ਬਡ਼੍ਹਤ 2-0 ਕਰ ਦਿੱਤੀ। ਉਸ ਤੋਂ ਬਾਅਦ ਪਾਕਿ ਦੇ ਮੁਹੰਮਦ ਅਤੀਕ ਨੇ 51ਵੇਂ ਮਿੰਟ ਵਿਚ ਗੋਲ ਕਰ ਕੇ ਪਾਕਿ ਦਾ ਖਾਤਾ ਖੋਲਿ੍ਹਆ।ਇਸ ਤੋਂ ਇਲਾਵਾ ਏਸ਼ੀਆਈ ਖੇਡਾਂ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵੇਂ ਟੀਮਾਂ ਕਾਂਸੀ ਤਮਗਾ ਮੁਕਾਬਲੇ ਵਿਚ ਉਤਰੀਆਂ ਹਨ। ਇਸ ਨੂੰ ਸੰਯੋਗ ਤੋਂ ਘੱਟ ਨਹੀਂ ਕਿਹਾ ਜਾਵੇਗਾ ਕਿ ਸਾਬਕਾ ਚੈਂਪੀਅਨ ਭਾਰਤ ਨੇ ਜਿਸ ਜਾਪਾਨ ਨੂੰ ਗਰੁੱਪ ਮੈਚ ਵਿਚ 8-0 ਨਾਲ ਤੇ ਸਾਬਕਾ ਚੈਂਪੀਅਨ ਪਾਕਿਸਤਾਨ ਨੇ ਮਲੇਸ਼ੀਆ ਨੂੰ 4-1 ਨਾਲ ਹਰਾਇਆ ਸੀ, ਉਹੀ ਟੀਮਾਂ ਸੋਨ ਤਮਗਾ ਮੁਕਾਬਲਾ ਖੇਡਣਗੀਆਂ। 2014 ਦੀਆਂ ਇੰਚੀਓਨ ਏਸ਼ੀਆਈ ਖੇਡਾਂ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨੇ ਇਕ-ਦੂਜੇ ਵਿਰੁੱਧ 16 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਭਾਰਤ ਨੇ 10 ਜਿੱਤੇ ਹਨ। ਭਾਰਤ ਨੇ ਲੀਗ ਮੈਚ ਵਿਚ ਹਾਂਗਕਾਂਗ ਨੂੰ 26-0 ਨਾਲ ਹਰਾ ਕੇ ਆਪਣਾ ਨਵਾਂ ਰਿਕਾਰਡ ਬਣਾਇਆ ਸੀ ਪਰ ਮਲੇਸ਼ੀਆ ਤੋਂ ਮਿਲੀ ਹਾਰ ਨੇ ਕਰੋੜਾਂ ਭਾਰਤੀਆਂ ਦਾ ਦਿਲ ਤੋੜ ਦਿੱਤਾ ਸੀ।

Facebook Comment
Project by : XtremeStudioz