Close
Menu

Asian Games : ਮੁੱਕੇਬਾਜ਼ੀ ‘ਚ ਅਮਿਤ ਨੇ ਭਾਰਤ ਲਈ ਜਿੱਤਿਆ ਸੋਨ ਤਮਗਾ

-- 01 September,2018

ਜਕਾਰਤਾ : 22 ਸਾਲਾਂ ਭਾਰਤੀ ਮੁੱਕੇਬਾਜ਼ ਅਮਿਤ ਪੰਘਾਲ ਨੇ 49 ਕਿ.ਗ੍ਰਾ ਭਾਰਤ ਵਰਗ ‘ਚ14ਵਾਂ ਸੋਨ ਤਮਗਾ ਜਿੱਤਿਆ ਹੈ। ਇਸ ਦੇ ਨਾਲ ਹੀ ਭਾਰਤ ਕੋਲ ਹੁਣ ਕੁਲ 67 ਤਮਗੇ ਹੋ ਗਏ ਹਨ। ਜਿਸ ਵਿਚ 15 ਸੋਨ, 23 ਚਾਂਦੀ ਅਤੇ 29 ਕਾਂਸੀ ਤਮਗੇ ਹੋ ਗਏ ਹਨ।ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਵਿਚ ਆਪਣੇ 10 ਮੁੱਕੇਬਾਜ਼ਾਂ ਨੂੰ ਉਤਾਰਿਆ ਸੀ ਜਿਸ ਵਿਚ ਸਿਰਫ ਅਮਿਤ ਹੀ ਫਾਈਨਲ ਤੱਕ ਪਹੁੰਚੇ ਅਤੇ ਭਾਰਤ ਨੂੰ ਸੋਨ ਤਮਗਾ ਵੀ ਦਿਵਾਇਆ। ਸੇਨਾ ਵਿਚ ਨਾਇਬ ਸੂਬੇਦਾਰ ਦੇ ਆਹੁਦੇ ‘ਚ ਮੌਜੂਦ ਅਮਿਤ ਲਈ ਫਾਈਨਲ ਮੁਕਾਬਲਾ ਕਾਫੀ ਚੁਣੌਤੀਪੂਰਨ ਰਿਹਾ ਕਿਉਂਕਿ ਉਸ ਦੇ ਸਾਹਮਣੇ ਓਲੰਪਿਕ ਚੈਂਪੀਅਨ ਹਸਨਬੁਆਏ ਸੀ ਪਰ ਇਸ ਭਾਰਤੀ ਖਿਡਾਰੀ ਨੇ ਸ਼ੁਰੂਆਤ ਤੋਂ ਹੀ ਡਿਫੈਂਸ ਸਟਾਈਲ ਦੇ ਉਲਟ ਹਮਲਾਵਾਰ ਖੇਡ ਦਿਖਾਇਆ। ਅਮਿਤ ਨੇ ਦੂਜੇ ਰਾਊਂਡ ਵਿਚ ਲਗਾਤਾਰ 3 ਪੰਚ ਲਗਾ ਕੇ ਅੰਕ ਬਟੋਰੇ। ਉਸ ਨੇ 25 ਸਾਲਾਂ ਵਿਰੋਧੀ ਮੁੱਕੇਬਾਜ਼ ਦੇ ਸਿਰ ਦੇ ਪਿੱਛੇ ਵੀ ਪੰਚ ਮਾਰੇ। ਹਾਲਾਂਕਿ ਇਸ ਨਾਲ ਅਮਿਤ ਨੂੰ ਅੰਕ ਨਹੀਂ ਮਿਲੇ ਪਰ ਹਸਨਬੁਆਏ ਇਸ ਨਾਲ ਕਮਜ਼ੋਰ ਜਰੂਰ ਪੈ ਗਏ।ਉਜਬੇਕ ਮੁੱਕੇਬਾਜ਼ ਨੇ ਵੀ ਵਾਪਸੀ ਕਰਦੇ ਹੋਏ ਚੰਗੇ ਪੰਚ ਲਗਾਏ ਪਰ ਭਾਰਤੀ ਖਿਡਾਰੀ ਦਾ ਪਲੜਾ 2 ਰਾਊਂਡ ਤੋਂ ਬਾਅਦ ਭਾਰੀ ਰਿਹਾ। ਤੀਜਾ ਰਾਊਂਡ ਹੋਰ ਵੀ ਰੋਮਾਂਚਕ ਰਿਹਾ ਜਿਸ ਵਿਚ ਅਮਿਤ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਕਾਫੀ ਬਚਾਅ ਕੀਤਾ ਅਤੇ ਖੱਬੇ ਅਤੇ ਸੱਜੇ ਪਾਸਿਓਂ ਹੁਕਸ ਵੀ ਲਗਾਏ। ਉਸ ਨੇ ਹਸਨ ਦੇ ਅੱਗੇ ਲੰਬੇ ਕੱਦ ਦਾ ਫਾਇਦਾ ਚੁੱਕਦੇ ਹੋਏ 15 ਸਕਿੰਟ ਵਿਚ ਹਸਨ ਦੇ ਲਗਾਤਾਰ ਪੰਚ ਲਗਾਏ। ਪੰਜ ਜਜਾਂ ਨੇ ਹਾਲਾਂਕਿ ਵੰਡਿਆ ਹੋਇਆ ਫੈਸਲਾ ਸੁਣਾਇਆ ਪਰ ਅਮਿਤ ਨੇ 28-29, 29-28, 29-28, 28-29, 30-27 ਨਾਲ ਬਾਊਟ ਅਤੇ ਸੋਨ ਤਮਗਾ ਜਿੱਤ ਲਿਆ। ਰੋਹਤਕ ‘ਚ ਜਨਮੇ ਅਮਿਤ ਨੇ 2008 ਵਿਚ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ। ਉਸ ਨੇ ਇਸ ਸਾਲ ਗੋਲਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਚਾਂਦੀ ਤਮਗਾ ਹਾਸਲ ਕੀਤਾ ਸੀ ਜਦਕਿ ਇਸੇ ਸਾਲ ਬੁਲਗਾਰੀਆ ਦੇ ਸੋਫੀਆ ‘ਚ ਹੋਏ ਸਟੈਂਡ੍ਰਾ ਮੈਮੋਰਿਅਲ ਟੂਰਨਾਮੈਂਟ ‘ਚ ਸੋਨ ਤਮਗਾ ਹਾਸਲ ਕੀਤਾ ਸੀ। ਭਾਰਤੀ ਸੇਨਾ ਨੇ 2017 ਵਿਚ ਅਮਿਤ ਨੂੰ ਮਹਾਰ ਰੈਜੀਮੈਂਟ ‘ਚ ਨਿਯੁਕਤ ਕੀਤਾ ਸੀ।

Facebook Comment
Project by : XtremeStudioz