Close
Menu

IND vs ENG: ਭਾਰਤ ਨੇ ਪਹਿਲੀ ਪਾਰੀ ‘ਚ 27 ਦੌੜਾਂ ਦੀ ਕੀਤੀ ਲੀਡ ਹਾਸਲ

-- 31 August,2018

ਸਾਊਥੰਪਟਨ— ਜਸਪ੍ਰੀਤ ਬੁਮਰਾਹ ਦੀ ਅਗਵਾਈ ਵਿਚ ਤੇਜ਼ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਭਾਰਤ ਨੇ ਚੌਥੇ ਕ੍ਰਿਕਟ ਟੈਸਟ ਦੇ ਪਹਿਲੇ ਦਿਨ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 246 ਦੌੜਾਂ ‘ਤੇ ਆਊਟ ਕਰਕੇ ਬਿਨਾਂ ਕਿਸੇ ਨੁਕਸਾਨ ਦੇ 19 ਦੌੜਾਂ ਬਣਾ ਲਈਆਂ । ਭਾਰਤ ਵੱਲੋਂ ਲੋਕੇਸ਼ ਰਾਹੁਲ 19 ਦੌੜਾਂ ਬਣਾ ਕੇ ਆਊਟ ਹੋ ਗਏ ਹਨ।
ਇੰਗਲੈਂਡ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ੀ ਹਮਲੇ ਦਾ ਸਾਹਮਣਾ ਨਹੀਂ ਕਰ ਸਕੇ। ਆਲਰਾਊਂਡਰ ਮੋਇਨ ਅਲੀ ਤੇ ਸੈਮ ਕਿਊਰਾਨ ਵਿਚਾਲੇ 7ਵੀਂ ਵਿਕਟ ਲਈ 81 ਦੌੜਾਂ ਦੀ ਸਾਂਝੇਦਾਰੀ ਨਾ ਹੁੰਦੀ ਤਾਂ ਮੇਜ਼ਬਾਨ ਟੀਮ ਸਕੋਰ ਇਸ ਤੋਂ ਵੀ ਖਰਾਬ ਹੁੰਦਾ। ਭਾਰਤ ਲਈ ਬੁਮਰਾਹ ਨੇ 20 ਓਵਰਾਂ ਵਿਚ 46 ਦੌੜਾਂ ਦੇ ਕੇ 3 ਵਿਕਟਾਂ ਲਈਆਂ ਜਦਕਿ ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ  ਤੇ ਸਪਿਨਰ ਆਰ. ਅਸ਼ਵਿਨ ਨੂੰ 2-2 ਵਿਕਟਾਂ ਮਿਲੀਆਂ। ਹਾਰਦਿਕ ਪੰਡਯਾ ਨੇ ਇਕ ਵਿਕਟ ਲਈ।ਭਾਰਤ ਨੇ ਇੰਗਲੈਂਡ ਦੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦੇ ਫੈਸਲੇ ਦਾ ਪੂਰਾ ਫਾਇਦਾ ਚੁੱਕਦਿਆਂ ਲੰਚ ਤਕ ਉਸ ਦੀਆਂ 4 ਵਿਕਟਾਂ 57 ਦੌੜਾਂ ‘ਤੇ ਲੈ ਲਈਆਂ ਸਨ। ਭਾਰਤ ਨੇ ਲੰਚ ਤੇ ਚਾਹ ਦੀ ਬ੍ਰੇਕ ਵਿਚਾਲੇ ਦੋ ਵਿਕਟਾਂ ਕੱਢੀਆਂ। ਹਾਲਾਂਕਿ ਤੀਜੇ ਸੈਸ਼ਨ ਵਿਚ ਇੰਗਲੈਂਡ ਦੇ ਹੇਠਲੇ ਕ੍ਰਮ ਨੇ ਸ਼ਲਾਘਾਯੋਗ ਸੰਘਰਸ਼ ਕੀਤਾ ਤੇ ਟੀਮ ਨੂੰ ਕੁਝ ਹੱਦ ਤਕ ਸਨਮਾਨਜਨਕ ਸਕੋਰ ਤਕ ਪੁਹੰਚਾਇਆ। ਸੈਮ ਕਿਊਰਾਨ ਨੇ 136 ਗੇਂਦਾਂ ‘ਤੇ 8 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 78 ਦੌੜਾਂ ਬਣਾਈਆਂ ਜਦਕਿ ਮੋਇਨ ਅਲੀ ਨੇ 85 ਗੇਂਦਾਂ ‘ਤੇ 2 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 40 ਦੌੜਾਂ ਬਣਾਈਆਂ। ਸਟੂਅਰਟ ਬ੍ਰਾਡ ਨੇ 17 ਦੌੜਾਂ ਦਾ ਯੋਗਦਾਨ ਦਿੱਤਾ।ਇਸ ਤੋਂ ਪਹਿਲਾਂ  ਬੁਮਰਾਹ ਨੇ ਤੀਜੇ ਹੀ ਓਵਰ ਵਿਚ ਕੀਟਨ ਜੇਨਿੰਗਸ ਨੂੰ ਐੱਲ. ਬੀ. ਡਬਲਯੂ. ਕਰ ਦਿੱਤਾ। ਜੇਨਿੰਗ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਇਸ਼ਾਂਤ ਨੇ ਕਪਤਾਨ ਜੋ ਰੂਟ ਨੂੰ ਐੱਲ. ਬੀ. ਡਬਲਯੂ. ਕਰ ਕੇ ਭਾਰਤ ਨੂੰ ਦੂਜੀ ਸਫਲਤਾ ਦਿਵਾਈ। ਰੂਟ ਨੇ ਚਾਰ ਦੌੜਾਂ ਬਣਾਈਆਂ। ਬੁਮਰਾਹ ਨੇ ਜਾਨੀ ਬੇਅਰਸਟ੍ਰਾ (6) ਨੂੰ ਵਿਕਟਾਂ ਦੇ ਪਿੱਛੇ ਰਿਸ਼ਭ ਪੰਤ ਦੇ ਹੱਥੋਂ ਕੈਚ ਕਰਵਾਇਆ। ਪੰਡਯਾ ਨੇ ਓਪਨਰ ਐਲਿਸਟੀਅਰ ਕੁਕ (17)  ਨੂੰ ਕਪਤਾਨ ਵਿਰਾਟ ਕੋਹਲੀ ਹੱਥੋਂ ਕੈਚ ਕਰਵਾ ਕੇ ਇੰਗਲੈਂਡ ਨੂੰ 36 ਦੇ ਸਕੋਰ ‘ਤੇ ਚੌਥਾ ਝਟਕਾ ਦਿੱਤਾ।
ਸ਼ੰਮੀ ਨੇ ਜੋਸ ਬਟਲਰ (21) ਤੇ ਬੇਨ ਸਟੋਕਸ (23) ਦੀਆਂ ਵਿਕਟਾਂ ਲੈ ਕੇ ਇੰਗਲੈਂਡ ਦਾ ਸਕੋਰ 6 ਵਿਕਟਾਂ ‘ਤੇ 86 ਦੌੜਾਂ ਕਰ ਦਿੱਤਾ। ਮੋਇਨ ਨੂੰ ਆਫ ਸਪਿਨਰ ਆਰ. ਅਸਵਿਨ ਨੇ ਆਊਟ ਕੀਤਾ। ਆਦਿਲ ਰਾਸ਼ਿਦ ਨੂੰ ਇਸ਼ਾਂਤ ਨੇ ਐੱਲ. ਬੀ. ਡਬਲਯੂ. ਕੀਤਾ। ਬ੍ਰਾਡ ਨੂੰ ਬੁਮਰਾਹ ਤੇ ਕਿਊਰਾਨ ਨੂੰ ਅਸ਼ਵਿਨ ਨੇ ਬੋਲਡ ਕਰ ਕੇ ਇੰਗਲੈਂਡ ਦੀ ਪਾਰੀ ਸਮੇਟ ਦਿੱਤੀ।
ਸੰਭਾਵਿਤ ਟੀਮਾਂ
ਭਾਰਤ —

ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਪ੍ਰਿਥਵੀ ਸ਼ਾਹ, ਲੋਕੇਸ਼ ਰਾਹੁਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਦਿਨੇਸ਼ ਕਾਰਤਿਕ, ਰਿਸ਼ਭ ਪੰਤ, ਕਰੁਣ ਨਾਇਰ, ਹਾਰਦਿਕ ਪੰਡਯਾ, ਆਰ. ਅਸ਼ਵਿਨ, ਰਵਿੰਦਰ ਜਡੇਜਾ, ਹਨੁਮਾ ਵਿਹਾਰੀ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ, ਸ਼ਾਰਦੁਲ ਠਾਕੁਰ, ਮੁਹੰਮਦ ਸ਼ੰਮੀ, ਜਸਪ੍ਰੀਤ ਬੁਮਰਾਹ।
ਇੰਗਲੈਂਡ —
ਜੋ ਰੂਟ (ਕਪਤਾਨ), ਐਲਿਸਟੀਅਰ ਕੁਕ, ਕੀਟੋਨ ਜੋਨਿੰਗਸ, ਜਾਨੀ ਬੇਅਰਸਟੋ, ਜੋਸ ਬਟਲਰ, ਓਲਿਵਰ ਪੋਪ, ਮੋਈਨ ਅਲੀ, ਆਦਿਲ ਰਾਸ਼ਿਦ, ਸੈਮ ਕਰਨ, ਜੇਮਸ ਐਂਡਰਸਨ, ਸਟੂਅਰਟ ਬ੍ਰਾਂਡ, ਕ੍ਰਿਸ ਵੋਕਸ, ਬੇਨ ਸਟੋਕਸ, ਜੇਮਸ ਵਿੰਸ।

Facebook Comment
Project by : XtremeStudioz