Close
Menu

ISIS ਅੱਤਵਾਦੀਆਂ ਨੇ ਕੀਤੀ 127 ਇਰਾਕੀ ਫੌਜੀਆਂ ਦੀ ਹੱਤਿਆ

-- 26 April,2015

ਬਗਦਾਦ— ਇਰਾਕ ਅਤੇ ਸੀਰੀਆ ‘ਚ ਤਬਾਹੀ ਮਚਾਉਣ ਵਾਲੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਨੇ ਇਰਾਕ ‘ਚ 127 ਫੌਜੀਆਂ ਦੀ ਹੱਤਿਆ ਕਰ ਦਿੱਤੀ ਹੈ। ਅੱਤਵਾਦੀ ਸੰਗਠਨ ਨੇ ਅਨਬਰ ਸੂਬੇ ‘ਚ ਫੱਲੁਜਾਹ ਦੇ ਨੇੜੇ ਇਕ ਬੰਨ੍ਹ ‘ਤੇ ਵੀ ਕਬਜਾ ਕਰ ਲਿਆ ਹੈ। ਅਨਬਰ ਸੂਬੇ ਦੇ ਉਪ ਪ੍ਰਮੁੱਖ ਫਲੇਹ ਅਲ ਇੱਸਾਵੀ ਨੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਤਵਾਦੀਆਂ ਨੇ ਬੰਨ੍ਹ ‘ਤੇ ਕਬਜਾ ਕਰਨ ਦੇ ਨਾਲ-ਨਾਲ ਫਰਸਟ ਆਰਮੀ ਡਵੀਜ਼ਨ ਦੇ ਕਮਾਂਡਰ ਦੀ ਵੀ ਹੱਤਿਆ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਨੇ 127 ਫੌਜੀਆਂ ਦੀ ਵੀ ਹੱਤਿਆ ਕਰ ਦਿੱਤੀ। ਇਰਾਕ ਦੇ ਰੱਖਿਆ ਮੰਤਰਾਲੇ ਦੀ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਇਰਾਕੀ ਫੌਜ ਨੇ ਥਰਥਾਰ ਬੰਨ੍ਹ ਨੂੰ ਆਪਣੇ ਕਬਜੇ ‘ਚ ਲੈਣ ਲਈ ਫੌਜੀ ਮੁਹਿੰਮ ਚਲਾਈ ਸੀ। ਇਹ ਬੰਨ੍ਹ ਥਰਥਾਰ ਅਤੇ ਹਬਾਨੀਆ ਝੀਲਾਂ ਦੇ ਪਾਣੀ ਨੂੰ ਕੰਟਰੋਲ ਕਰਦਾ ਹੈ ਜੋ ਤਿਗਰਿਸ ਨਦੀ ‘ਚ ਡਿੱਗਦੀਆਂ ਹਨ।

Facebook Comment
Project by : XtremeStudioz