Close
Menu

ISIS ਦਾ ਮਦਦਗਾਰ ਆਸਟ੍ਰੇਲੀਆਈ ਵਾਰਡ ਬੁਆਏ ਗ੍ਰਿਫਤਾਰ

-- 26 July,2015

ਸਿਡਨੀ— ਸੀਰੀਆ ‘ਚ ਸਰਗਰਮ ਕੱਟੜ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ. ਐੱਸ.) ਨੂੰ ਕਥਿਤ ਰੂਪ ਨਾਲ ਮੈਡੀਕਲ ਸਹਾਇਤਾ ਮੁਹੱਈਆ ਕਰਵਾਉਣ ਦੇ ਮਾਮਲੇ ‘ਚ ਗ੍ਰਿਫਤਾਰ ਆਸਟ੍ਰੇਲੀਆ ਦੇ ਇਕ ਵਾਰਡ ਬੁਆਏ ਨੂੰ ਅੱਜ ਇਥੋਂ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਵਾਰਡ ਬੁਆਏ ਦੀ ਪਛਾਣ ਮੈਲਬੋਰਨ ‘ਚ ਜਨਮ ਲੈਣ ਵਾਲੇ ਆਸਟ੍ਰੇਲੀਆਈ ਨਾਗਰਿਕ 39 ਸਾਲਾ ਐਡਮ ਬਰੂਕਮੈਨ ਵਜੋਂ ਹੋਈ ਹੈ, ਜੋ ਪੰਜ ਸਾਲਾ ਬੱਚੇ ਦਾ ਪਿਤਾ ਹੈ। ਬਰੂਕਮੈਨ ਨੂੰ ਕੱਲ ਰਾਤ ਆਸਟ੍ਰੇਲੀਆ ਪਹੁੰਚਣ ‘ਤੇ ਸਿਡਨੀ ਦੇ ਹਵਾਈ ਅੱਡੇ ‘ਤੇ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਦੇ ਬੁਲਾਰੇ ਮੁਤਾਬਕ ਬਰੂਕਮੈਨ ਨੇ ਇਸੇ ਹਫਤੇ ਮੰਗਲਵਾਰ ਨੂੰ ਤੁਰਕੀ ‘ਚ ਇਥੋਂ ਦੇ ਅਧਿਕਾਰੀਆਂ ਦੇ ਸਾਹਮਣੇ ਹਥਿਆਰ ਸੁੱਟ ਦਿੱਤੇ। ਉਹ ਆਸਟ੍ਰੇਲੀਆਈ ਸਰਕਾਰ ਤੇ ਅੰਤਰਰਾਸ਼ਟਰੀ ਏਜੰਸੀਆਂ ਨਾਲ ਸਮਝੌਤੇ ਤਹਿਤ ਦੇਸ਼ ਵਾਪਸ ਆਇਆ ਹੈ। ਆਸਟ੍ਰੇਲੀਆ ਸੰਘੀ ਪੁਲਸ (ਏ. ਐੱਫ. ਪੀ.) ਮੁਤਾਬਕ ਬਰੂਕਮੈਨ ਨੂੰ ਦੇਸ਼ ਦੇ ਨਵੇਂ ਸੁਰੱਖਿਆ ਕਾਨੂੰਨ ਦੀ ਉਲੰਘਣਾ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ‘ਚ ਉਸ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ।

Facebook Comment
Project by : XtremeStudioz