Close
Menu

ISIS ਨੇ ਤਿੰਨ ਪ੍ਰਾਚੀਨ ਮਕਬਰਿਆਂ ਨੂੰ ਬੰਬਾਂ ਨਾਲ ਉਡਾਇਆ

-- 06 September,2015

ਦਮਿਸ਼ਕ— ਇਸਲਾਮਿਕ ਸਟੇਟ (ਆਈ. ਐੱਸ.) ਨੇ ਸੀਰੀਆ ਦੇ ਪ੍ਰਾਚੀਨ ਸ਼ਹਿਰ ਪਾਲਮਾਇਰਾ ਦੇ ਯਾਦਗਾਰੀ ਪੱਥਰਾਂ ਵਾਲੇ ਤਿੰਨ ਪ੍ਰਾਚੀਨ ਮਕਬਰਿਆਂ ਨੂੰ ਬੰਬਾਂ ਨਾਲ ਉਡਾ ਦਿੱਤਾ ਹੈ। ਇਹ ਜਾਣਕਾਰੀ ਅੱਜ ਸੀਰੀਆ ਦੇ ਪੁਰਾਤੱਤਵ ਵਿਭਾਗ ਦੇ ਮੁਖੀ ਨੇ ਦਿੱਤੀ।
ਮਾਮੌਨ ਅਬਦੁਲ ਕਰੀਮ ਨੇ ਸਥਾਨਕ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਨ੍ਹਾਂ ਮਕਬਰਿਆਂ ‘ਚੋਂ ਇਕ ਇਲਹਬੇਲ ਮਕਬਰਾ ਈਸਾ ਪੂਰਵ 103 ‘ਚ ਬਣਾਇਆ ਗਿਆ ਸੀ। ਇਸਲਾਮਿਕ ਸਟੇਟ  ਵਿਸ਼ਵ ਦੇ ਪੁਰਾਣੇ ਇਤਿਹਾਸਕ, ਮਹੱਤਵਪੂਰਨ ਸਥਾਨਾਂ ਅਤੇ ਕਲਾਕ੍ਰਿਤੀਆਂ ਨੂੰ ਨਸ਼ਟ ਕਰਨ ਦੀ ਮੁਹਿੰਮ ‘ਚ ਲੱਗਾ ਹੋਇਆ ਹੈ। ਯੂਨੈਸਕੋ ਨੇ ਇਸ ਨੂੰ ਜੰਗੀ ਜੁਰਮ ਦੱਸਦਿਆਂ ਇਸ ਦੀ ਨਿੰਦਾ ਕੀਤੀ ਹੈ।

Facebook Comment
Project by : XtremeStudioz