Close
Menu

ISIS ਨੇ ਬੱਚਿਆਂ ਹੱਥੋਂ ਮਰਵਾਏ 25 ਸੀਰੀਆਈ ਫੌਜੀ

-- 05 July,2015

ਬੇਰੁਤ— ਅੱਤਵਾਦੀ ਸੰਗਠਨ ਆਈ.ਐਸ. ਦਾ ਇਕ ਹੋਰ ਘਿਣੌਨਾ ਚਿਹਰਾ ਸਾਹਮਣੇ ਆਇਆ ਹੈ ਜਿਥੇ ਆਈ.ਐਸ. ਨੇ ਭੀੜ ਦੇ ਸਾਹਮਣੇ ਬੱਚਿਆਂ ਕੋਲੋਂ 25 ਸੀਰੀਆਈ ਫੌਜੀਆਂ ਨੂੰ ਗੋਲੀ ਮਰਵਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਬੱਚਿਆਂ ਤੋਂ ਸੀਰੀਆਈ ਫੌਜੀਆਂ ਨੂੰ ਗੋਲੀ ਮਰਾਉਣ ਦੀ ਇਸ ਘਟਨਾ ਦੀ ਆਈ.ਐਸ. ਨੇ ਵੀਡੀਓ ਵੀ ਬਣਾਈ ਹੈ। ਸਾਰੇ ਬੱਚੇ 12 ਤੋਂ 13 ਸਾਲ ਦੀ ਉਮਰ ਦੇ ਹਨ।
ਇਸ ਘਟਨਾ ਦੌਰਾਨ ਕਾਫੀ ਭੀੜ ਮੌਜੂਦ ਸੀ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਮਿਲਟਰੀ ਯੂਨੀਫਾਰਮ ਪਹਿਨੇ ਹੋਏ ਬੱਚੇ ਉਨ੍ਹਾਂ ਦੇ ਪਿੱਛੇ ਹੱਥਾਂ ‘ਚ ਪਿਸਤੌਲ ਲੈ ਕੇ ਦਿਖਾਈ ਦੇ ਰਹੇ ਹਨ। ਉਥੇ ਆਲੇ-ਦੁਆਲੇ ਆਈ.ਐਸ. ਦੇ ਹਥਿਆਰਬੰਦ ਅੱਤਵਾਦੀ ਵੀ ਮੌਜੂਦ ਹਨ। ਆਈ.ਐਸ. ਨੇ ਕਿਹਾ ਕਿ ਇਹ ਹੋਮਸ ਸ਼ਹਿਰ ‘ਚ ਬੰਧਕ ਬਣਾ ਗਏ ਫੌਜੀ ਹਨ ਅਤੇ ਉਨ੍ਹਾਂ ਨੂੰ ਪਾਲਮੀਰਾ ਦੇ ਪ੍ਰਾਚੀਨ ਰੋਮਨ ਥਿਏਟਰ ‘ਚ ਗੋਲੀ ਮਾਰੀ ਗਈ ਹੈ। ਆਈ.ਐਸ. ਨੇ ਮਈ ‘ਚ ਪਾਲਮੀਰਾ ਅਤੇ ਤਦਮੂਰ ‘ਤ ਕਬਜਾ ਕਰ ਲਿਆ ਸੀ। ਇਹ ਵੀਡੀਓ ਆਈ.ਐਸ. ਅੱਤਵਾਦੀਆਂ ਨਾਲ ਜੁੜੇ ਅਕਾਊਂਟ ਰਾਹੀਂ ਜਾਰੀ ਕੀਤੀ ਗਈ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਸ ਵੀਡੀਓ ਨੂੰ ਕਦੋਂ ਬਣਾਇਆ ਗਿਆ। ਅਧਿਕਾਰੀਆਂ ਨੂੰ ਡਰ ਹੈ ਕਿ ਆਉਣ ਵਾਲੇ ਸਮੇਂ ‘ਚ ਆਈ.ਐਸ. ਵੱਲੋਂ ਇਨ੍ਹਾਂ ਬੱਚਿਆਂ ਨੂੰ ਅੱਤਵਾਦੀ ਹਮਲਿਆਂ ‘ਚ ਇਸਤੇਮਾਲ ਕੀਤਾ ਜਾਵੇਗਾ। ਅੱਤਵਾਦੀਆਂ ਨੇ ਹਾਲ ਹੀ ‘ਚ 500 ਤੋਂ ਜ਼ਿਆਦਾ ਬੱਚਿਆਂ ਨੂੰ ਅਗਵਾ ਕਰ ਲਿਆ ਸੀ। ਅੱਤਵਾਦੀ ਇਨ੍ਹਾਂ ਬੱਚਿਆਂ ਦਾ ਬ੍ਰੇਨਵਾਸ਼ ਕਰਕੇ ਇਨ੍ਹਾਂ ਨੂੰ ਆਈ.ਐਸ. ‘ਚ ਸ਼ਾਮਿਲ ਕਰੇਨਗੇ।

Facebook Comment
Project by : XtremeStudioz