Close
Menu

ISIS ਨੇ 70 ਲੋਕਾਂ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ

-- 17 May,2015

ਦਮਿਸ਼ਕ— ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਨਜ਼ਦੀਕ ਦੇ ਆਪਣੇ ਕਬਜੇ ਵਾਲੇ ਖੇਤਰ ‘ਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐਸ) ਨੇ 70 ਲੋਕਾਂ ਨੂੰ ਗੋਲੀਆਂ ਨਾਲ ਭੁੰਨ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਦੌਰਾਨ ਆਈ.ਐਸ. ਨੇ ਪੱਛਮੀ ਇਰਾਕ ਦੇ ਸਭ ਤੋਂ ਵੱਡੇ ਸੂਬੇ ਅਨਬਰ ਦੀ ਰਾਜਧਾਨੀ ਰਮਾਦੀ ਸ਼ਹਿਰ ‘ਤੇ ਕਬਜਾ ਕਰ ਲਿਆ ਹੈ।
ਉਸ ਨੇ ਸ਼ਹਿਰ ਦੇ ਦਫਤਰ ‘ਤੇ ਕਾਲਾ ਝੰਡਾ ਲਹਿਰਾਉਣ ਤੋਂ ਬਾਅਦ ਮਸਜ਼ਿਦ ਦੇ ਲਾਊਡ ਸਪੀਕਰ ਰਾਹੀਂ ਰਮਾਦੀ ‘ਤੇ ਕਬਜਾ ਕਰਨ ਦਾ ਦਾਅਵਾ ਕੀਤਾ। ਅਨਬਰ ‘ਚ ਤਾਇਨਾਤ ਫੌਜ ਦੇ ਮੇਜਰ ਨੇ ਦੱਸਿਆ ਕਿ ਉਥੇ ਸਥਿਤੀ ਗੰਭੀਰ ਹੈ ਕਿਉਂਕਿ ਸ਼ਹਿਰ ਦਾ ਪ੍ਰਮੁੱਖ ਸਪਲਾਈ ਮਾਰਗ ਅੱਤਵਾਦੀਆਂ ਦੇ ਕੰਟਰੋਲ ‘ਚ ਹੈ।

Facebook Comment
Project by : XtremeStudioz