Close
Menu

TVF ਦੇ ਸੀ. ਈ. ਓ ਅਰੁਣਾਭ ਕੁਮਾਰ ‘ਤੇ ਛੇੜਛਾੜ ਦਾ ਦੋਸ਼, ਮਾਮਲਾ ਹੋਇਆ ਦਰਜ

-- 30 March,2017
ਮੁੰਬਈ— ਆਨਲਾਈਨ ਐਂਟਰਟੇਨਮੈਂਟ ਚੈਨਲ ‘ਦਿ ਵਾਇਰਲ ਫੀਵਰ’ ਦੇ ਸੀ. ਈ. ਓ. ਅਤੇ ਸੰਸਥਾਪਕ ਅਰੁਣਾਭ ਕੁਮਾਰ ‘ਤੇ ਛੇੜਛਾੜ ਦਾ ਦੋਸ਼ ਲਾਇਆ ਗਿਆ ਸੀ ਅਤੇ ਹੁਣ ਇਸ ਮਾਮਲੇ ‘ਚ ਮੁੰਬਈ ਪੁਲਿਸ ਨੇ ਆਖਿਰਕਾਰ ਐਫ. ਆਈ. ਆਰ ਦਰਜ ਕਰ ਲਈ ਹੈ। ਅਸਲ ‘ਚ ਅਰੁਣਾਭ ਕੁਮਾਰ ‘ਤੇ ਉਨ੍ਹਾਂ ਦੀ ਇੱਕ ਮਹਿਲਾ ਕਰਮਚਾਰੀ ਨੇ ਛੇੜਛਾੜ ਦਾ ਦੋਸ਼ ਲਾਇਆ ਸੀ। ਮਹਿਲਾ ਨੇ ਬਲਾਗ ‘ਚ ਆਪਣੀ ਪੂਰੀ ਹੱਡ ਬੀਤੀ ਲਿਖੀ ਸੀ, ਕਿ ਕਿਵੇਂ ਉਸ ਦੀ ਮੁਲਾਕਾਤ ਅਰੁਣਾਭ ਕੁਮਾਰ ਨਾਲ ਹੋਈ ਸੀ ਅਤੇ ਫਿਰ ਕਿਵੇਂ ਉਸਦੇ ਨਾਲ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।
ਬਲਾਗ ‘ਚ ਮਹਿਲਾ ਨੇ ਇਹ ਵੀ ਦਾਅਵਾ ਕੀਤਾ ਕਿ ਪੁਲਿਸ ‘ਚ ਸ਼ਿਕਾਇਤ ਦੀ ਧਮਕੀ ਦੇਣ ਤੋਂ ਬਾਅਦ ਵੀ ਅਰੁਣਾਭ ਕੁਮਾਰ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਏ। ਮਹਿਲਾ ਦਾ ਦਾਅਵਾ ਹੈ ਕਿ ਅਰੁਣਾਭ ਨੇ ਪੁਲਿਸ ਨੂੰ ਆਪਣੀ ਜੇਬ ‘ਚ ਹੋਣ ਦੀ ਗੱਲ ਕਹੀ ਸੀ।ਇਸ ਮਾਮਲੇ ‘ਚ ਟੀ. ਵੀ. ਐਫ. ਵੱਲੋਂ ਸਫਾਈ ਵੀ ਆਈ ਸੀ, ਜਿਸ ‘ਚ ਮਹਿਲਾ ਦੇ ਇਲਜ਼ਾਮ ਨੂੰ ਝੂਠ ਦੱਸਿਆ ਗਿਆ ਸੀ।
ਆਖਿਰਕਾਰ ਮੰਨੇ-ਪ੍ਰਮੰਨੇ ਵਕੀਲ ਰਿਜਵਾਨ ਸਿਦੀਕੀ ਨੇ ਮਾਮਲੇ ‘ਚ ਹਸਤਖੇਪ ਕੀਤਾ ਤੇ ਮੁੰਬਈ ਦੇ ਐਮ. ਆਈ. ਡੀ. ਸੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਸਿਦੀਕੀ ਦਾ ਇਲਜ਼ਾਮ ਹੈ ਕਿ ਪੁਲਿਸ ਇਸ ਮਾਮਲੇ ‘ਚ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ ਪਰ ਆਖਿਰਕਾਰ ਆਈ. ਪੀ. ਸੀ. ਦੀ ਧਾਰਾ 509 ਤੇ 354 (ਏ) ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ‘ਚ ਜੁੱਟੀ ਗਈ ਹੈ।
 
Facebook Comment
Project by : XtremeStudioz